ਭਾਰਤ Indus Waters Treaty ਦਾ ਸਨਮਾਨ ਕਰੇ: ਪਾਕਿਸਤਾਨ

ਭਾਰਤ Indus Waters Treaty ਦਾ ਸਨਮਾਨ ਕਰੇ: ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਨੇ ਅੱਜ ਭਾਰਤ ਨੂੰ ਸਿੰਧ ਜਲ ਸੰਧੀ ਦਾ ਸਨਮਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮਝੌਤੇ ਨੂੰ ਮੁਲਤਵੀ (ਰੱਦ) ਕਰਨ ਦੀ ਕੋਈ ਵੀ ਕੋਸ਼ਿਸ਼ ਹੇਠਲੇ ਪਾਸੇ ਵਾਲੇ ਦੇਸ਼ਾਂ ਲਈ ਖ਼ਤਰਨਾਕ ਮਿਸਾਲ ਹੋਵੇਗੀ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਉੱਚ ਪੱਧਰੀ ਕੌਮਾਂਤਰੀ ਜਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਜਲਵਾਯੂ ਤਬਦੀਲੀ ਅਤੇ ਵਾਤਾਵਰਣ ਤਾਲਮੇਲ ਮੰਤਰੀ ਡਾ. ਮੁਸਾਦਿਕ ਮਲਿਕ ਨੇ ਭਾਰਤ ’ਤੇ ਸਾਂਝੇ ਪਾਣੀ ਦੇ ਸਰੋਤਾਂ ਦਾ ਸਿਆਸੀਕਰਨ ਕਰਨ ਦਾ ਦੋਸ਼ ਵੀ ਲਾਇਆ।

ਉਨ੍ਹਾਂ ਕਿਹਾ ਕਿ ਸਰਹੱਦ ਪਾਰ ਦੀਆਂ ਨਦੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਇੱਕ-ਪਾਸੜ ਕਾਰਵਾਈਆਂ ਜਲ ਸੁਰੱਖਿਆ, ਅੰਨ ਉਤਪਾਦਨ ਅਤੇ ਜਲਵਾਯੂ ਲਚਕਤਾ ਨਾਲ ਜੁੜੀਆਂ ਗੰਭੀਰ ਆਲਮੀ ਚੁਣੌਤੀਆਂ ਪੈਦਾ ਕਰ ਸਕਦੀਆਂ ਹਨ। ਮੰਤਰੀ ਨੇ ਭਾਰਤ ਨੂੰ ਸੰਧੀ ਦਾ ਸਨਮਾਨ ਕਰਨ ਅਤੇ ਕੌਮਾਂਤਰੀ ਸਾਲਸੀ ਪ੍ਰਣਾਲੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਝੌਤੇ ਨੂੰ ਮੁਲਤਵੀ ਕਰਨ ਦੀ ਕੋਈ ਵੀ ਕੋਸ਼ਿਸ਼ ਦੁਨੀਆ ਭਰ ਦੇ ਹੇਠਲੇ ਪਾਸੇ ਵਾਲੇ ਦੇਸ਼ਾਂ ਲਈ ਖ਼ਤਰਨਾਕ ਮਿਸਾਲ ਬਣੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਸਨ, ਜਿਨ੍ਹਾਂ ਵਿੱਚ 1960 ਦੀ ਸਿੰਧ ਜਲ ਸੰਧੀ ਨੂੰ ਮੁਲਤਵੀ ਕਰਨਾ ਵੀ ਸ਼ਾਮਲ ਹੈ। ਇਸੇ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ ਅਤੇ ਮੁਨੀਰ ਨੇ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਆਪਣੇ ਹਾਲੀਆ ਇਰਾਨ ਦੌਰੇ ਬਾਰੇ ਜਾਣਕਾਰੀ ਦਿੱਤੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਸ਼ਾਮਲ ਹੋਣ ਲਈ ਮੁਨੀਰ ਇਰਾਨ ਤੋਂ ਬਾਅਦ ਬੀਤੇ ਦਿਨ ਪੇਈਚਿੰਗ ਪਹੁੰਚੇ ਹਨ।

Share: