ਧਰਮਸ਼ਾਲਾ: ਕਪਤਾਨ ਅਕਸ਼ਰ ਪਟੇਲ ਅਤੇ ਡੇਵਿਡ ਮਿੱਲਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਸੋਮਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਦਿੱਲੀ ਨੇ ਟੂਰਨਾਮੈਂਟ ਦੇ ਪਲੇਅ-ਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੇ ਪ੍ਰਿਆਂਸ਼ ਆਰੀਆ (56 ਦੌੜਾਂ) ਅਤੇ ਪ੍ਰਭਸਿਮਰਨ ਸਿੰਘ (18 ਦੌੜਾਂ) ਦੀ ਬਦੌਲਤ ਓਪਨਿੰਗ ਜੋੜੀ ਵਜੋਂ 78 ਦੌੜਾਂ ਜੋੜੀਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਦੀਆਂ ਨਾਬਾਦ 59 ਦੌੜਾਂ ਅਤੇ ਕੂਪਰ ਕੋਨੋਲੀ ਦੀਆਂ 38 ਦੌੜਾਂ ਦੀ ਮਦਦ ਨਾਲ ਪੰਜਾਬ ਨੇ 20 ਓਵਰਾਂ ਵਿੱਚ 210 ਦੌੜਾਂ ਬਣਾਈਆਂ।
211 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਇੱਕ ਸਮੇਂ ਟੀਮ ਨੇ 74 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਅਕਸ਼ਰ ਪਟੇਲ (56 ਦੌੜਾਂ) ਅਤੇ ਡੇਵਿਡ ਮਿੱਲਰ (51 ਦੌੜਾਂ) ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਅਖੀਰ ਵਿੱਚ ਆਸ਼ੂਤੋਸ਼ ਸ਼ਰਮਾ ਅਤੇ ਮਾਧਵ ਤਿਵਾੜੀ ਨੇ ਬਾਕੀ ਰਹਿੰਦਾ ਕੰਮ ਪੂਰਾ ਕਰਦਿਆਂ 19 ਓਵਰਾਂ ਵਿੱਚ ਹੀ 216 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਗੇਂਦਬਾਜ਼ੀ ਵਿੱਚ ਦਿੱਲੀ ਵੱਲੋਂ ਮਿਸ਼ੇਲ ਸਟਾਰਕ ਅਤੇ ਮਾਧਵ ਤਿਵਾਰੀ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਪੰਜਾਬ ਵੱਲੋਂ ਅਰਸ਼ਦੀਪ ਸਿੰਘ ਨੇ ਸਭ ਤੋਂ ਵਧੀਆ ਗੇਂਦਬਾਜ਼ੀ ਕਰਦਿਆਂ 2 ਵਿਕਟਾਂ ਹਾਸਲ ਕੀਤੀਆਂ।

