ਗਾਂਧੀਨਗਰ : ਅਹਿਮਦਾਬਾਦ 2030 ਵਿੱਚ ਆਲਮੀ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਤਿਆਰੀਆਂ ਦੇ ਪ੍ਰਤੀਕ ਵਜੋਂ ਅੱਜ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਰਸਮੀ ਤੌਰ ’ਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਸੌਂਪ ਦਿੱਤਾ ਗਿਆ। ਗਲਾਸਗੋ ਤੋਂ ਪਰਤਣ ਮਗਰੋਂ, ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਗਾਂਧੀਨਗਰ ਵਿੱਚ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਪਟੇਲ ਨੂੰ ਝੰਡਾ ਭੇਟ ਕੀਤਾ, ਜੋ ਆਉਣ ਵਾਲੇ ਸਮਾਗਮ ਲਈ ਤਿਆਰੀਆਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਸੰਘਵੀ, ਓਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਦੀ ਪ੍ਰਧਾਨ ਪੀ ਟੀ ਊਸ਼ਾ ਨੇ ਅੱਜ ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲਿਆ, ਜਿੱਥੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਰਸਮੀ ਤੌਰ ’ਤੇ ਭਾਰਤ ਨੂੰ ਸੌਂਪਿਆ ਗਿਆ ਕਿਉਂਕਿ ਅਹਿਮਦਾਬਾਦ 2030 ਵਿੱਚ ਇਸ ਆਲਮੀ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰਕਾਰੀ ਬਿਆਨ ਅਨੁਸਾਰ, ‘‘ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਗਾਂਧੀਨਗਰ ਵਿੱਚ ਸੂਬਾਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪੂਰੇ ਮਾਣ ਅਤੇ ਸਤਿਕਾਰ ਨਾਲ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਰਸਮੀ ਤੌਰ ’ਤੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਭੇਟ ਕੀਤਾ।’’
Posted inGujarat
Commonwealth Games ਦਾ ਝੰਡਾ Gujarat CM ਨੂੰ ਸੌਂਪਿਆ

