Hockey Goalkeeper ਬਣਿਆ ਕਰਨਾਟਕ ਦਾ Mohit HS

Hockey Goalkeeper ਬਣਿਆ ਕਰਨਾਟਕ ਦਾ Mohit HS

ਨਵੀਂ ਦਿੱਲੀ : ਕਰਨਾਟਕ ਦਾ ਅਚਾਨਕ ਗੋਲਕੀਪਰ ਬਣਿਆ 24 ਸਾਲਾ ਮੋਹਿਤ ਐੱਚ ਐੱਸ ਨੈਦਰਲੈਂਡਜ਼ ਅਤੇ ਬੈਲਜੀਅਮ ਦੀ 15 ਤੋਂ 30 ਅਗਸਤ ਤੱਕ ਸਾਂਝੀ ਮੇਜ਼ਬਾਨੀ ਵਾਲੇ ਐੱਫ ਆਈ ਐੱਚ ਹਾਕੀ ਆਲਮੀ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਆਪਣੇ ਜੀਵਨ ਭਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਤਿਆਰ ਹੈ। ਤਜਰਬੇਕਾਰ ਸੂਰਜ ਕਰਕੇਰਾ ਦੇ ਨਾਲ-ਨਾਲ ਮੋਹਿਤ ਭਾਰਤੀ ਟੀਮ ਦੇ ਦੋ ਗੋਲਕੀਪਰਾਂ ਵਿੱਚੋਂ ਇੱਕ ਹੈ, ਜੋ ਉਸ ਦੀ ਸ਼ਾਨਦਾਰ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ। ਮੋਹਿਤ ਦੀ ਹਾਕੀ ਯਾਤਰਾ ਅਚਾਨਕ ਮਿਲੇ ਮੌਕੇ ਨਾਲ ਸ਼ੁਰੂ ਹੋਈ ਸੀ। ਉਸ ਨੂੰ ਉਸ ਦੇ ਸਕੂਲ ਦੀ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਕਿਉਂਕਿ ਕੋਈ ਗੋਲਕੀਪਰ ਨਹੀਂ ਸੀ ਅਤੇ ਉਸ ਦੇ ਕੋਚ ਦਾ ਮੰਨਣਾ ਸੀ ਕਿ ਉਸ ਦਾ ਕੱਦ ਗੋਲ ਪੋਸਟਾਂ ਵਿਚਕਾਰ ਫਾਇਦੇਮੰਦ ਹੋਵੇਗਾ। ਜਿਹੜੀ ਚੀਜ਼ ਅਚਾਨਕ ਮਿਲੇ ਮੌਕੇ ਵਜੋਂ ਸ਼ੁਰੂ ਹੋਈ ਸੀ, ਉਹ ਜਲਦੀ ਹੀ ਸ਼ਾਨਦਾਰ ਕਰੀਅਰ ਵਿੱਚ ਬਦਲ ਗਈ। ਉਸ ਸਮੇਂ ਤੋਂ, ਮੋਹਿਤ ਨੇ ਜੂਨੀਅਰ ਆਲਮੀ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਤੇ ਫਿਰ ਸੀਨੀਅਰ ਕੌਮੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ ਅਤੇ ਲਗਾਤਾਰ ਤਰੱਕੀ ਕਰ ਰਿਹਾ ਹੈ।

ਹਾਕੀ ਇੰਡੀਆ ਦੇ ਬਿਆਨ ਵਿੱਚ ਮੋਹਿਤ ਨੇ ਕਿਹਾ, ‘‘ਮੇਰੇ ਮਨ ਵਿੱਚ ਹਮੇਸ਼ਾ ਵੱਡੇ ਟੂਰਨਾਮੈਂਟਾਂ ’ਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਇੱਛਾ ਰਹੀ ਹੈ। ਭਾਰਤ ਲਈ ਕੁਝ ਵੱਡਾ ਕਰਨ ਦਾ ਮੇਰਾ ਸੁਪਨਾ ਸੀ।’’

Share: