ਕਾਇਰੋ : ਇਰਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹਰਮੁਜ਼ ਜਲਮਾਰਗ ਬਾਰੇ ਓਮਾਨ ਨਾਲ ਸਮਝੌਤੇ ਦੇ ਖਰੜੇ ਨੂੰ ਤਿਆਰ ਕਰਨ ਦੇ ਆਖਰੀ ਪੜਾਅ ਵਿੱਚ ਹੈ, ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਹਫ਼ਤੇ ਕਿਸੇ ਸਮਝੌਤੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਨਾਲ ਸੰਭਾਵੀ ਤੌਰ ‘ਤੇ ਮਹੱਤਵਪੂਰਨ ਜਲ ਮਾਰਗ ਦੁਬਾਰਾ ਖੁੱਲ੍ਹ ਸਕਦਾ ਹੈ, ਵਿਸ਼ਵ ਅਰਥਵਿਵਸਥਾ ‘ਤੇ ਦਬਾਅ ਘੱਟ ਸਕਦਾ ਹੈ ਅਤੇ ਯੁੱਧ ਨੂੰ ਖਤਮ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਪਰ ਇਹ ਸਮਝੌਤਾ ਸੰਭਾਵਤ ਤੌਰ ‘ਤੇ ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ‘ਤੇ ਲਗਾਈ ਗਈ ਨਾਕਾਬੰਦੀ ਨੂੰ ਹਟਾਉਣ ‘ਤੇ ਨਿਰਭਰ ਕਰੇਗਾ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਕਿਸੇ ਵੀ ਅਜਿਹੇ ਸਮਝੌਤੇ ਤੋਂ ਇਨਕਾਰ ਕੀਤਾ ਹੈ ਜੋ ਜਲਮਾਰਗ ’ਤੇ ਇਰਾਨ ਦੇ ਕਬਜ਼ੇ ਨੂੰ ਪੱਕਾ ਕਰੇ, ਜੋ ਕਿ ਅਮਰੀਕਾ ਲਈ ਇੱਕ ਵੱਡਾ ਨੁਕਸਾਨ ਅਤੇ ਵੈਸ਼ਿਵਕ ਨਿਯਮਾਂ ਨਾਲੋਂ ਤੋੜ ਵਿਛੋੜਾ ਹੋਵੇਗਾ। ਇਰਾਨ ਨੇ ਜਲਡਮਰੂ ਉੱਤੇ ਕੁਝ ਹੱਦ ਤੱਕ ਕੰਟਰੋਲ ਦੀ ਜਿੱਦ ਕੀਤੀ ਹੈ, ਇਹ ਕਹਿੰਦੇ ਹੋਏ ਕਿ ਇਹ ਵਾਪਸ ਇੱਕ ਖੁੱਲ੍ਹਾ ਅੰਤਰਰਾਸ਼ਟਰੀ ਜਲ ਮਾਰਗ ਨਹੀਂ ਬਣੇਗਾ, ਜਿਵੇਂ ਕਿ ਇਹ ਯੁੱਧ ਤੋਂ ਪਹਿਲਾਂ ਸੀ।
ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ 28 ਫਰਵਰੀ ਨੂੰ ਤਹਿਰਾਨ ਦੀ ਸਰਕਾਰ ਨੂੰ ਡੇਗਣ ਅਤੇ ਇਸ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਸਮੇਤ ਵੱਖ-ਵੱਖ ਟੀਚਿਆਂ ਦਾ ਹਵਾਲਾ ਦਿੰਦੇ ਹੋਏ ਯੁੱਧ ਸ਼ੁਰੂ ਕੀਤਾ ਸੀ। ਉਹ ਪ੍ਰਾਪਤ ਨਹੀਂ ਹੋਏ ਹਨ ਅਤੇ ਸੰਘਰਸ਼ ਜਲਮਾਰਗ ’ਤੇ ਲੜਾਈ ਵਿੱਚ ਬਦਲ ਗਿਆ ਹੈ ਕਿਉਂਕਿ ਇਰਾਨ ਦੇ ਕੰਟਰੋਲ ਦੇ ਦਾਅਵੇ ਅਤੇ ਸ਼ਿਪਿੰਗ ਉੱਤੇ ਹਮਲਿਆਂ ਨੇ ਆਵਾਜਾਈ ਨੂੰ ਲਗਪਗ ਠੱਪ ਕਰ ਦਿੱਤਾ ਹੈ।
ਜਲਡਮਰੂ ਦੇ ਬੰਦ ਹੋਣ ਨਾਲ, ਜਿਸ ਰਾਹੀਂ ਦੁਨੀਆ ਦਾ ਪੰਜਵਾਂ ਹਿੱਸਾ ਵਪਾਰਕ ਤੇਲ ਅਤੇ ਕੁਦਰਤੀ ਗੈਸ ਲੰਘਦੀ ਸੀ, ਨੇ ਬਾਲਣ ਅਤੇ ਬੁਨਿਆਦੀ ਵਸਤੂਆਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ, ਜਿਸ ਨਾਲ ਵਿਸ਼ਵ ਅਰਥਵਿਵਸਥਾ ਵਿੱਚ ਹਾਹਾਕਾਰ ਮੱਚ ਗਈ ਹੈ। ਟਰੰਪ ਅਮਰੀਕੀ ਕਾਂਗਰਸ ਦੀਆਂ ਚੋਣਾਂ ਤੋਂ ਪਹਿਲਾਂ ਯੁੱਧ ਨੂੰ ਖਤਮ ਕਰਨ ਲਈ ਵੱਧ ਰਹੇ ਦਬਾਅ ਹੇਠ ਵੀ ਹਨ।
ਦੋ ਖੇਤਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਨੂੰ ਦੱਸਿਆ ਕਿ ਵਾਰਤਾਕਾਰਾਂ ਨੇ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਇਰਾਨੀ ਅਤੇ ਓਮਾਨੀ ਵਾਰਤਾਕਾਰਾਂ ਨੇ ਜਲਮਾਰਗ ਨੂੰ ਦੁਬਾਰਾ ਖੋਲ੍ਹਣ ਲਈ ਡਰਾਫਟ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਇਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਮੁਜਤਬਾ ਖਮੇਨੇਈ ਤੋਂ ਅੰਤਿਮ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਅਧਿਕਾਰੀਆਂ ਨੇ, ਜਿਨ੍ਹਾਂ ਨੇ ਗੁਪਤ ਗੱਲਬਾਤ ਬਾਰੇ ਚਰਚਾ ਕਰਨ ਲਈ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ, ਨੇ ਕਿਹਾ ਕਿ ਸੰਭਾਵੀ ਸੌਦਾ ਅਮਰੀਕਾ ਅਤੇ ਈਰਾਨ ਲਈ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਕਰੇਗਾ।

