ਬੰਗਲੁਰੂ : ਕਰਨਾਟਕ ਕਾਂਗਰਸ ਦੇ ਪ੍ਰਧਾਨ ਬੀ ਕੇ ਹਰੀ ਪ੍ਰਸਾਦ ਨੇ ਜੇਲ੍ਹ ’ਚ ਬੰਦ ਵਿਦਿਆਰਥੀ ਕਾਰਕੁਨ ਉਮਰ ਖ਼ਾਲਿਦ ਨੂੰ ਰਾਸ਼ਟਰਵਾਦੀ ਕਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ (ਐੱਨ ਐੱਲ ਐੱਸ ਆਈ ਯੂ) ਵਿੱਚ ਖ਼ਾਲਿਦ ’ਤੇ ਆਧਾਰਿਤ ਦਸਤਾਵੇਜ਼ੀ ਦੀ ਸਕਰੀਨਿੰਗ ਦਾ ਵਿਰੋਧ ਕਰਨ ਵਾਲੀ ਏ ਬੀ ਵੀ ਪੀ ਨੂੰ ਜੇਲ੍ਹ ’ਚ ਬੰਦ ਆਗੂ ਬਾਰੇ ਬੋਲਣ ਦਾ ਅਧਿਕਾਰ ਨਹੀਂ ਹੈ। ਕਾਬਿਲੇਗ਼ੌਰ ਹੈ ਕਿ ਉਮਰ ਖ਼ਾਲਿਦ ਨੂੰ ਸਾਲ 2020 ਵਿੱਚ ਦਿੱਲੀ ’ਚ ਫਰਵਰੀ ’ਚ ਹੋਏ ਦੰਗਿਆਂ ਪਿਛਲੇ ਮਾਸਟਰਮਾਈਂਡਾਂ ’ਚ ਸ਼ੁਮਾਰ ਹੋਣ ਦੇ ਦੋਸ਼ ਹੇਠ ਯੂ ਏ ਪੀ ਏ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਹਰੀ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਉਮਰ ਖ਼ਾਲਿਦ ਰਾਸ਼ਟਰਵਾਦੀ ਹੈ। ਏ ਬੀ ਵੀ ਪੀ ਨੂੰ ਖ਼ਾਲਿਦ ਬਾਰੇ ਬੋਲਣ ਦਾ ਹੱਕ ਨਹੀਂ ਹੈ ਕਿਉਂਕਿ ਇਹ ਨੱਥੂਰਾਮ ਗੌਡਸੇ ਨੂੰ ਪੂਜਦੀ ਹੈ, ਜੋ ਰਾਸ਼ਟਰ ਵਿਰੋਧੀ ਸੀ ਤੇ ਅਤਿਵਾਦੀ ਸੀ- ਮੁਲਕ ਦਾ ਪਹਿਲਾ ਅਤਿਵਾਦੀ। ਜਥੇਬੰਦੀ ਕੋਲ ਖ਼ਾਲਿਦ ਬਾਰੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਜਾਂ ਆਧਾਰ ਨਹੀਂ ਹੈ।’’ ਹਰੀਪ੍ਰਸਾਦ ਦੇ ਬਿਆਨ ਨੂੰ ‘ਬੌਧਿਕ ਦੀਵਾਲੀਆਪਣ’ ਦੱਸਦਿਆਂ ਏ ਬੀ ਵੀ ਪੀ ਦੇ ਬੰਗਲੂਰੂ ਪ੍ਰਧਾਨ ਅਭਿਨੰਦਨ ਮਿਰਜੀ ਨੇ ਸਵਾਲ ਕੀਤਾ ਕਿ ਸੰਸਦ ਹਮਲੇ ਦੇ ਮੁਲਜ਼ਮ ਅਫ਼ਜ਼ਲ ਗੁਰੂ ਦੀ ਹਮਾਇਤ ਕਰਨ ਵਾਲੇ ਅਤੇ ‘ਭਾਰਤ ਤੇਰੇ ਟੁਕੜੇ ਹੋਂਗੇ’ ਦੇ ਨਾਅਰੇ ਲਾਉਣ ਵਾਲੇ ਨੂੰ ਕਾਂਗਰਸ ਰਾਸ਼ਟਰਵਾਦੀ ਕਿਵੇਂ ਕਹਿ ਸਕਦੀ ਹੈ। ਦੂਜੇ ਪਾਸੇ, ਭਾਜਪਾ ਦੇ ਸੂਬਾ ਪ੍ਰਧਾਨ ਬੀ ਵਾਈ ਵਿਜੇਂਦਰ ਨੇ ਕਿਹਾ ਕਿ ਦੇਸ਼ ਨੂੰ ਵੰਡਣ ਦੀ ਸੋਚ ਰੱਖਣ ਵਾਲੇ ਨੂੰ ਰਾਸ਼ਟਰਵਾਦੀ ਕਹਿਣਾ ਦੇਸ਼ ਦੇ ਸ਼ਹੀਦਾਂ ਅਤੇ ਸਰਹੱਦਾਂ ’ਤੇ ਤਾਇਨਾਤ ਫ਼ੌਜੀਆਂ ਦਾ ਅਪਮਾਨ ਹੈ। ਇਹ ਬਿਆਨ ਕਾਂਗਰਸ ਦੀ ਅਸਲ ਮਾਨਸਿਕਤਾ ਦਰਸਾਉਂਦਾ ਹੈ।
ਏ ਬੀ ਵੀ ਪੀ ਅਤੇ ਭਾਜਪਾ ਵੱਲੋਂ ਹਰੀ ਪ੍ਰਸਾਦ ਦੇ ਬਿਆਨ ਦਾ ਵਿਰੋਧ
ਬੰਗਲੂਰੂ: ਏ ਬੀ ਵੀ ਪੀ ਨੇ ਕਰਨਾਟਕ ਕਾਂਗਰਸ ਦੇ ਆਗੂ ਬੀ ਕੇ ਹਰੀਪ੍ਰਸਾਦ ਵੱਲੋਂ ਉਮਰ ਖ਼ਾਲਿਦ ਨੂੰ ‘ਰਾਸ਼ਟਰਵਾਦੀ’ ਦੱਸਣ ਵਾਲੇ ਬਿਆਨ ਨੂੰ ‘ਬੌਧਿਕ ਦੀਵਾਲੀਆਪਣ’ ਦੱਸਿਆ ਹੈ। ਜਥੇਬੰਦੀ ਦੇ ਬੰਗਲੂਰੂ ਪ੍ਰਧਾਨ ਅਭਿਨੰਦਨ ਮਿਰਜੀ ਨੇ ਸਵਾਲ ਕੀਤਾ ਕਿ ਸੰਸਦ ਹਮਲੇ ਦੇ ਮੁਲਜ਼ਮ ਅਫ਼ਜ਼ਲ ਗੁਰੂ ਦੀ ਹਮਾਇਤ ਕਰਨ ਵਾਲੇ ਅਤੇ ‘ਭਾਰਤ ਤੇਰੇ ਟੁਕੜੇ ਹੋਂਗੇ’ ਦੇ ਨਾਅਰੇ ਲਾਉਣ ਵਾਲੇ ਨੂੰ ਕਾਂਗਰਸ ਰਾਸ਼ਟਰਵਾਦੀ ਕਿਵੇਂ ਕਹਿ ਸਕਦੀ ਹੈ। ਦੂਜੇ ਪਾਸੇ, ਭਾਜਪਾ ਦੇ ਸੂਬਾ ਪ੍ਰਧਾਨ ਬੀ ਵਾਈ ਵਿਜੇਂਦਰ ਨੇ ਕਿਹਾ ਕਿ ਦੇਸ਼ ਨੂੰ ਵੰਡਣ ਦੀ ਸੋਚ ਰੱਖਣ ਵਾਲੇ ਨੂੰ ਰਾਸ਼ਟਰਵਾਦੀ ਕਹਿਣਾ ਦੇਸ਼ ਦੇ ਸ਼ਹੀਦਾਂ ਅਤੇ ਸਰਹੱਦਾਂ ’ਤੇ ਤਾਇਨਾਤ ਫ਼ੌਜੀਆਂ ਦਾ ਅਪਮਾਨ ਹੈ। ਇਹ ਬਿਆਨ ਕਾਂਗਰਸ ਦੀ ਅਸਲ ਮਾਨਸਿਕਤਾ ਦਰਸਾਉਂਦਾ ਹੈ।

