IPL 2026: Mumbai Indians ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ; ਪੰਜਾਬ ਦੀ ਲਗਾਤਾਰ ਪੰਜਵੀਂ ਹਾਰ

IPL 2026: Mumbai Indians ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ; ਪੰਜਾਬ ਦੀ ਲਗਾਤਾਰ ਪੰਜਵੀਂ ਹਾਰ

ਧਰਮਸ਼ਾਲਾ: ਧਰਮਸ਼ਾਲਾ ਵਿਚ ਅੱਜ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ (MI) ਨੇ ਪੰਜਾਬ ਕਿੰਗਜ਼ (PBKS) ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ ਪਰ ਮੁੰਬਈ ਦੇ ਬੱਲੇਬਾਜ਼ਾਂ ਨੇ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾ ਕੇ ਇਸ ਟੀਚੇ ਨੂੰ ਸਰ ਕਰ ਲਿਆ। ਇਸ ਹਾਰ ਨਾਲ ਪੰਜਾਬ ਦੀ ਟੀਮ ਇਸ ਸੀਜ਼ਨ ਵਿੱਚ ਲਗਾਤਾਰ ਪੰਜਵਾਂ ਮੈਚ ਹਾਰ ਗਈ ਹੈ।

ਮੁੰਬਈ ਦੀ ਜਿੱਤ ਦੇ ਹੀਰੋ ਤਿਲਕ ਵਰਮਾ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 75 ਦੌੜਾਂ ਬਣਾਈਆਂ। ਮੈਚ ਉਦੋਂ ਬੇਹੱਦ ਫਸਵਾਂ ਹੋ ਗਿਆ ਜਦੋਂ ਜਿੱਤ ਲਈ ਆਖਰੀ ਓਵਰ ਵਿੱਚ 15 ਦੌੜਾਂ ਦੀ ਲੋੜ ਸੀ ਪਰ ਤਿਲਕ ਨੇ ਆਪਣੀ ਸੂਝ-ਬੂਝ ਨਾਲ ਮੁੰਬਈ ਦੀ ਝੋਲੀ ਵਿੱਚ ਜਿੱਤ ਪਾ ਦਿੱਤੀ। ਪੰਜਾਬ ਦੇ ਗੇਂਦਬਾਜ਼ ਲਗਪਗ ਪੂਰੇ ਮੈਚ ਦੌਰਾਨ ਸੰਘਰਸ਼ ਕਰਦੇ ਨਜ਼ਰ ਆਏ ਅਤੇ ਮੁੰਬਈ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣਾਉਣ ਵਿੱਚ ਨਾਕਾਮ ਰਹੇ।ਪਲੇਅ-ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ (MI) ਨੇ ਵੀਰਵਾਰ ਨੂੰ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੀ ਸਾਖ ਬਚਾਈ ਹੈ। ਮੁੰਬਈ ਨੇ 201 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੁੰਬਈ ਦੀ ਜਿੱਤ ਦੇ ਸੂਤਰਧਾਰ ਤਿਲਕ ਵਰਮਾ ਰਹੇ, ਜਿਨ੍ਹਾਂ ਨੇ ਮਹਿਜ਼ 33 ਗੇਂਦਾਂ ਵਿੱਚ ਨਾਬਾਦ 75 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ। ਉਨ੍ਹਾਂ ਦਾ ਸਾਥ ਵਿਲ ਜੈਕਸ ਨੇ ਦਿੱਤਾ, ਜੋ 10 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ ਸਨ। ਪੰਜਾਬ ਵੱਲੋਂ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 57 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਲਈ ਸ਼ਾਰਦੁਲ ਠਾਕੁਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 39 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਹੋਰ ਗੇਂਦਬਾਜ਼ਾਂ ਵਿੱਚ ਦੀਪਕ ਨੇ 2, ਜਦਕਿ ਕੋਰਬਿਨ ਬੋਸ਼ ਅਤੇ ਰਾਜ ਬਾਵਾ ਨੇ 1-1 ਵਿਕਟ ਹਾਸਲ ਕੀਤੀ। ਪੰਜਾਬ ਵੱਲੋਂ ਅਜ਼ਮਤੁੱਲਾ ਉਮਰਜ਼ਈ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 36 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।

ਸੰਖੇਪ ਸਕੋਰ:

ਪੰਜਾਬ ਕਿੰਗਜ਼: 20 ਓਵਰਾਂ ਵਿੱਚ 200/8 (ਪ੍ਰਭਸਿਮਰਨ ਸਿੰਘ 57; ਸ਼ਾਰਦੁਲ ਠਾਕੁਰ 4/39)

ਮੁੰਬਈ ਇੰਡੀਅਨਜ਼: 19.5 ਓਵਰਾਂ ਵਿੱਚ 205/4 (ਤਿਲਕ ਵਰਮਾ 75 ਨਾਬਾਦ; ਅਜ਼ਮਤੁੱਲਾ ਉਮਰਜ਼ਈ 2/36)

Share: