West Bengal Election Results 2026 Live: ਰੁਝਾਨਾਂ ’ਚ ਭਾਜਪਾ ਮੋਹਰੀ; ‘ਕਮਲ’ ਖਿੜਦਾ ਦੇਖ ਭਾਜਪਾ ਵਰਕਰਾਂ ਨੇ ਮਨਾਇਆ ਜਸ਼ਨ

West Bengal Election Results 2026 Live: ਰੁਝਾਨਾਂ ’ਚ ਭਾਜਪਾ ਮੋਹਰੀ; ‘ਕਮਲ’ ਖਿੜਦਾ ਦੇਖ ਭਾਜਪਾ ਵਰਕਰਾਂ ਨੇ ਮਨਾਇਆ ਜਸ਼ਨ

ਭਾਜਪਾ (BJP)   – 198

ਟੀਐਮਸੀ(TMC) – 94

ਕਾਂਗਰਸ (CONG) – 00

ਲੈਫ਼ਟ( LEFT) – 02

OTH- 01

West Bengal Election Results 2026 Live: ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਅੱਜ ਫੈਸਲਾਕੁੰਨ ਦਿਨ ਹੈ, ਜਿਸ ਦੇ ਮੱਦੇਨਜ਼ਰ ਕੋਲਕਾਤਾ ਸਮੇਤ ਸੂਬੇ ਦੇ ਵੱਖ-ਵੱਖ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਵਿਵਸਥਾ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਖਾਸ ਤੌਰ ‘ਤੇ ਭਵਾਨੀਪੁਰ ਸੀਟ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਵਿਚਕਾਰ ਸਖ਼ਤ ਸਿਆਸੀ ਮੁਕਾਬਲਾ ਹੈ; ਇੱਥੋਂ ਦੇ ਸਖਾਵਤ ਮੈਮੋਰੀਅਲ ਸਕੂਲ ਗਿਣਤੀ ਕੇਂਦਰ ਦੇ ਬਾਹਰ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।

ਇਸ ਤੋਂ ਇਲਾਵਾ ਨੇਤਾਜੀ ਇੰਡੋਰ ਸਟੇਡੀਅਮ ਅਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਦੇ ਅਜਿਹੇ ਹੀ ਪੁਖਤਾ ਇੰਤਜ਼ਾਮ ਦੇਖਣ ਨੂੰ ਮਿਲੇ ਹਨ। ਜਿਵੇਂ-ਜਿਵੇਂ ਗਿਣਤੀ ਦਾ ਸਮਾਂ ਵਧ ਰਿਹਾ ਹੈ, ਭਾਜਪਾ ਅਤੇ ਟੀ.ਐੱਮ.ਸੀ. ਦੇ ਗਿਣਤੀ ਏਜੰਟਾਂ ਦਾ ਕੇਂਦਰਾਂ ‘ਤੇ ਪਹੁੰਚਣਾ ਲਗਾਤਾਰ ਜਾਰੀ ਹੈ। ਇਸ ਦੌਰਾਨ ਭਵਾਨੀਪੁਰ ਵਿੱਚ ਦੋਵਾਂ ਪਾਰਟੀਆਂ ਦੇ ਏਜੰਟਾਂ ਵਿਚਕਾਰ ਉਸ ਸਮੇਂ ਤਿੱਖੀ ਬਹਿਸ ਹੋ ਗਈ ਜਦੋਂ ਟੀ.ਐੱਮ.ਸੀ. ਏਜੰਟਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗਿਣਤੀ ਕੇਂਦਰ ਦੇ ਅੰਦਰ ਫਾਈਲਾਂ ਅਤੇ ਪੈੱਨ ਲਿਜਾਣ ਤੋਂ ਰੋਕਿਆ ਜਾ ਰਿਹਾ ਹੈ, ਜਦਕਿ ਭਾਜਪਾ ਦੇ ਏਜੰਟਾਂ ਨੂੰ ਇਸ ਦੀ ਖੁੱਲ੍ਹ ਦਿੱਤੀ ਗਈ ਹੈ। ਇੱਕ ਟੀ.ਐਮ.ਸੀ. ਏਜੰਟ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਨਿਯਮ ਸਾਰਿਆਂ ਲਈ ਇਕਸਾਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਮਮਤਾ ਬੈਨਰਜੀ ਦੇ ਸਾਥੀ ਹੋਣ ਦੀ ਪਛਾਣ ਹੀ ਸਭ ਤੋਂ ਵੱਡੀ ਹੈ। ਸੂਬੇ ਭਰ ਵਿੱਚ ਵੋਟਾਂ ਦੀ ਗਿਣਤੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ।

Share: