Assembly Election Results 2026: 100 ਤੋਂ ਵੱਧ ਸੀਟਾਂ ‘ਤੇ TVK ਦੀ ਲੀਡ ਨਾਲ ਵਿਜੇ ਬਣੇ ‘ਜਨ ਨਾਇਕ’

Assembly Election Results 2026: 100 ਤੋਂ ਵੱਧ ਸੀਟਾਂ ‘ਤੇ TVK ਦੀ ਲੀਡ ਨਾਲ ਵਿਜੇ ਬਣੇ ‘ਜਨ ਨਾਇਕ’

ਤਾਮਿਲਨਾਡੂ

DMK    72

ADMK  53

TVK       108

BJP        00

OTH        01

ਤਾਮਿਲਨਾਡੂ ਦੀਆਂ ਸਾਰੀਆਂ 234 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਸੂਬੇ ਭਰ ਵਿੱਚ, ਖਾਸ ਕਰਕੇ ਰਾਜਧਾਨੀ ਚੇਨਈ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਗਿਣਤੀ ਦੀ ਪ੍ਰਕਿਰਿਆ ਸਵੇਰੇ 8 ਵਜੇ ਪੋਸਟਲ ਬੈਲਟਾਂ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ 8:30 ਵਜੇ ਈਵੀਐਮ (EVM) ਦੀ ਗਿਣਤੀ ਸ਼ੁਰੂ ਕੀਤੀ ਗਈ। ਚੋਣ ਕਮਿਸ਼ਨ ਦੇ ਪੋਰਟਲ ’ਤੇ ਹਰ ਗੇੜ ਦੇ ਨਤੀਜੇ ਰੀਅਲ-ਟਾਈਮ ਵਿੱਚ ਅਪਡੇਟ ਕੀਤੇ ਜਾ ਰਹੇ ਹਨ।  ਆਸਵੰਦ ਨਜ਼ਰ ਆ ਰਹੇ ਹਨ।

ਕੇਰਲ ਵਿੱਚ ਤਿਕੋਣਾ ਮੁਕਾਬਲਾ

ਤਾਮਿਲਨਾਡੂ ਦੀਆਂ ਸਾਰੀਆਂ 234 ਵਿਧਾਨਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਗੁਆਂਢੀ ਸੂਬੇ ਕੇਰਲ ਵਿੱਚ ਵੀ 9 ਅਪਰੈਲ ਨੂੰ ਹੋਈਆਂ ਚੋਣਾਂ ਦੀ ਗਿਣਤੀ ਅੱਜ ਸਵੇਰੇ 8 ਵਜੇ 43 ਥਾਵਾਂ ‘ਤੇ ਬਣਾਏ ਗਏ 140 ਕੇਂਦਰਾਂ ਵਿੱਚ ਸ਼ੁਰੂ ਹੋਈ। ਇੱਥੇ ਸੱਤਾਧਾਰੀ ਐਲ.ਡੀ.ਐਫ. (LDF), ਵਿਰੋਧੀ ਧਿਰ ਯੂ.ਡੀ.ਐਫ. (UDF) ਅਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (NDA) ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਅਧਿਕਾਰੀਆਂ ਅਨੁਸਾਰ ਚੋਣ ਨਿਗਰਾਨਾਂ ਅਤੇ ਉਮੀਦਵਾਰਾਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਵਿੱਚ ਸਟ੍ਰਾਂਗ ਰੂਮ ਖੋਲ੍ਹੇ ਗਏ।

ਉੱਤਰ-ਪੂਰਬੀ ਰਾਜ ਅਸਾਮ ਵਿੱਚ 9 ਅਪਰੈਲ ਨੂੰ ਹੋਈ ਵੋਟਿੰਗ ਦੌਰਾਨ 85.96 ਫੀਸਦੀ ਰਿਕਾਰਡ ਮਤਦਾਨ ਦਰਜ ਕੀਤਾ ਗਿਆ ਸੀ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਪਰ  ਰੁਝਾਨਾਂ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
Share: