LIVE NOW West Bengal Results 2026 Live: ਬੰਗਾਲ ਵਿੱਚ ‘ਦੀਦੀ’ ਦਾ ਕਿਲ੍ਹਾ ਢਹਿਣ ਦੇ ਆਸਾਰ; ‘ਮੋਦੀ’ ਦਾ ਚੱਲਿਆ ਜਾਦੂ

LIVE NOW West Bengal Results 2026 Live: ਬੰਗਾਲ ਵਿੱਚ ‘ਦੀਦੀ’ ਦਾ ਕਿਲ੍ਹਾ ਢਹਿਣ ਦੇ ਆਸਾਰ; ‘ਮੋਦੀ’ ਦਾ ਚੱਲਿਆ ਜਾਦੂ

ਭਾਜਪਾ (BJP)   – 192

ਟੀਐਮਸੀ(TMC) – 94

ਕਾਂਗਰਸ (CONG) – 00

ਲੈਫ਼ਟ( LEFT) – 01

OTH- 03

West Bengal Election Results 2026 Live: ਪੱਛਮੀ ਬੰਗਾਲ ਦੀ ਸਿਆਸਤ ਵਿੱਚ ਅੱਜ ਇੱਕ ਅਜਿਹਾ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ, ਜਿਸ ਨੇ ਪਿਛਲੇ ਇੱਕ ਦਹਾਕੇ ਤੋਂ ਚੱਲੀ ਆ ਰਹੀ ਤਸਵੀਰ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਵੋਟਾਂ ਦੀ ਗਿਣਤੀ ਦੇ ਤਾਜ਼ਾ ਰੁਝਾਨਾਂ ਅਨੁਸਾਰ, ਭਾਰਤੀ ਜਨਤਾ ਪਾਰਟੀ (BJP) ਨੇ ਬਹੁਮਤ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਇਹ ਸਿਰਫ਼ ਚੋਣ ਜਿੱਤ ਨਹੀਂ, ਸਗੋਂ ਤ੍ਰਿਣਮੂਲ ਕਾਂਗਰਸ (TMC) ਦੇ ਉਨ੍ਹਾਂ ਮਜ਼ਬੂਤ ਗੜ੍ਹਾਂ ਵਿੱਚ ਸੰਨ੍ਹ ਹੈ, ਜਿਨ੍ਹਾਂ ਨੂੰ ਕਦੇ ਅਜਿੱਤ ਮੰਨਿਆ ਜਾਂਦਾ ਸੀ। ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀ.ਐਮ.ਸੀ., ਜੋ ਪਿਛਲੇ 15 ਸਾਲਾਂ ਤੋਂ ਸੂਬੇ ਦੀ ਸਿਆਸਤ ’ਤੇ ਕਾਬਜ਼ ਸੀ, ਇਸ ਵਾਰ ਭਾਰੀ ਦਬਾਅ ਵਿੱਚ ਨਜ਼ਰ ਆ ਰਹੀ ਹੈ। ਭਾਜਪਾ ਨੇ ਨਾ ਸਿਰਫ਼ ਆਪਣੇ ਰਵਾਇਤੀ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਹੈ, ਸਗੋਂ ਉਨ੍ਹਾਂ ਖੇਤਰਾਂ ਵਿੱਚ ਵੀ ਵੱਡੀ ਲੀਡ ਹਾਸਲ ਕੀਤੀ ਹੈ ਜੋ ਹਮੇਸ਼ਾ ਦੀਦੀ ਦੇ ਵਫ਼ਾਦਾਰ ਰਹੇ ਸਨ।

ਖਾਸ ਤੌਰ ‘ਤੇ ਭਵਾਨੀਪੁਰ ਸੀਟ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਵਿਚਕਾਰ ਸਖ਼ਤ ਸਿਆਸੀ ਮੁਕਾਬਲਾ ਹੈ; ਇੱਥੋਂ ਦੇ ਸਖਾਵਤ ਮੈਮੋਰੀਅਲ ਸਕੂਲ ਗਿਣਤੀ ਕੇਂਦਰ ਦੇ ਬਾਹਰ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।

Share: