CBI Raid Mansa: ਪਰਵਿੰਦਰ ਝੋਟਾ ਕਤਲ ਕੇਸ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਮਾਨਸਾ ਦੇ ਮੈਡੀਕਲ ਸਟੋਰ ’ਤੇ ਛਾਪਾ

CBI Raid Mansa: ਪਰਵਿੰਦਰ ਝੋਟਾ ਕਤਲ ਕੇਸ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਮਾਨਸਾ ਦੇ ਮੈਡੀਕਲ ਸਟੋਰ ’ਤੇ ਛਾਪਾ

ਮਾਨਸਾ : ਨਸ਼ਾ ਵਿਰੋਧੀ ਕਾਰਕੂਨ ਪਰਮਿੰਦਰ ਸਿੰਘ ਝੋਟਾ ਕਤਲ ਕੇਸ ਵਿੱਚ ਸੀਬੀਆਈ ਨੇ ਇੱਕ ਵਾਰ ਫਿਰ ਮਾਨਸਾ ਮੈਡੀਕਲ ਹਾਲ ‘ਤੇ ਛਾਪਾ ਮਾਰਿਆ ਹੈ। ਰਿਪੋਰਟਾਂ ਅਨੁਸਾਰ ਸੀ ਬੀ ਆਈ ਦੋ ਦਿਨ ਪਹਿਲਾਂ ਵੀ ਇਸੇ ਮੈਡੀਕਲ ਹਾਲ ਤੇ ਪਹੁੰਚੀ ਸੀ। ਉਸ ਸਮੇਂ, ਟੀਮ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ ਅਤੇ ਦੁਕਾਨ ਤੋਂ ਪੁੱਛਗਿੱਛ ਕੀਤੀ ਸੀ। ਅੱਜ ਸਵੇਰ ਸੀਬੀਆਈ ਟੀਮ ਇੱਕ ਵਾਰ ਫਿਰ ਮੈਡੀਕਲ ਹਾਲ ਪੁੱਜੀ ਹੈ ਅਤੇ ਦੁਕਾਨ ਦੇ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਮੁੜ ਇਸੇ ਮੈਡੀਕਲ ਸਟੋਰ ਪਹੁੰਚਣ ਤੋਂ ਬਾਅਦ ਵੱਡਾ ਸਵਾਲ ਨਿਕਲਕੇ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਵਾਰ-ਵਾਰ ਉਸੇ ਮੈਡੀਕਲ ਹਾਲ ਦੀ ਜਾਂਚ ਕਿਉਂ ਕਰ ਰਹੀ ਹੈ? ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੀ ਜਾਂਚ ਦੌਰਾਨ ਕੋਈ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਾਂ ਕੀ ਜਾਂਚ ਟੀਮ ਕਿਸੇ ਮਹੱਤਵਪੂਰਨ ਕੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ? ਇਸ ਛਾਪੇਮਾਰੀ ਦੌਰਾਨ ਮਹੱਤਵਪੂਰਨ ਸਬੂਤ ਮਿਲਣ ਦੀ ਸੰਭਾਵਨਾ ਹੈ, ਪਰ ਇਸ ਸਮੇਂ ਸੀਬੀਆਈ ਨੇ ਅਧਿਕਾਰਤ ਤੌਰ ‘ਤੇ ਕਿਸੇ ਵੀ ਮਹੱਤਵਪੂਰਨ ਸਬੂਤ ਦੀ ਖੋਜ ਦੀ ਪੁਸ਼ਟੀ ਨਹੀਂ ਕੀਤੀ ਹੈ।

Share: