ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਬਣੀ ਕਸੂਤੀ ਸਥਿਤੀ ਲਗਾਤਾਰ ਬਰਕਰਾਰ ਹੈ। ਭਾਵੇਂ ਦਲਜੀਤ ਸਿੰਘ ਦੇ ਪਿਤਾ ਅਤੇ ਰਿਸ਼ਤੇਦਾਰ ਸਸਕਾਰ ਲਈ ਆਪਣੀ ਸਹਿਮਤੀ ਦੇ ਚੁੱਕੇ ਹਨ, ਪਰ ਅੱਜ ਪਿੰਡ ਦੀ ਪੰਚਾਇਤ ਅਤੇ ਦਲਜੀਤ ਸਿੰਘ ਦੇ ਕੁਝ ਰਿਸ਼ਤੇਦਾਰ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਪਹੁੰਚੇ। ਉਹ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਮਾਤਾ ਨੂੰ ਸਸਕਾਰ ਲਈ ਮਨਾਉਣ ਵਾਸਤੇ ਧਰਨੇ ਵਿੱਚ ਆਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਪੰਚਾਇਤ ਅੱਗੇ ਇਹ ਮੰਗ ਰੱਖੀ ਗਈ ਕਿ ਪਹਿਲਾਂ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ 40 ਵਿਅਕਤੀਆਂ ਖ਼ਿਲਾਫ਼ ਧਾਰਾ 307 ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜਿਹੀਆਂ ਗੰਭੀਰ ਧਾਰਾਵਾਂ ਵਿੱਚ ਦਰਜ ਮਾਮਲੇ ਕਾਰਨ ਮੁਲਜ਼ਮਾਂ ਦੀ ਤੁਰੰਤ ਰਿਹਾਈ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਵੀ ਇੱਕ ਵੱਡਾ ਮੁੱਦਾ ਬਣੀ ਹੋਈ ਹੈ। ਇਸੇ ਕਾਰਨ ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਸਥਿਤੀ ਅਜੇ ਵੀ ਸਪੱਸ਼ਟ ਨਹੀਂ ਹੋ ਸਕੀ ਅਤੇ ਸਸਕਾਰ ਬਾਰੇ ਸਸਪੈਂਸ ਲਗਾਤਾਰ ਬਰਕਰਾਰ ਹੈ।
Posted inMansa
Daljit Singh Death: ਸਸਕਾਰ ਨੂੰ ਲੈ ਕੇ ਬਣੀ ਕਸੂਤੀ ਸਥਿਤੀ; ਪਤਨੀ ਤੇ ਮਾਤਾ ਨੂੰ ਮਨਾਉਣ ਧਰਨੇ ’ਚ ਪਹੁੰਚੀ ਪੰਚਾਇਤ

