ਵਪਾਰ ਸਮਝੌਤਾ ਅਰਥਚਾਰੇ ਲਈ ਗੰਭੀਰ ਖ਼ਤਰਾ: ਸੀ ਪੀ ਐੱਮ

ਨਵੀਂ ਦਿੱਲੀ: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਦਾਅਵਾ ਕੀਤਾ ਕਿ ਭਾਰਤ ਨੇ ਦੋਹਾਂ ਦੇਸ਼ਾਂ ਵਿਚਕਾਰ ਹੋਏ ਅੰਤ੍ਰਿਮ ਵਪਾਰ ਸਮਝੌਤੇ ਵਿੱਚ ਅਮਰੀਕਾ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਹਨ। ਪਾਰਟੀ ਅਨੁਸਾਰ ਇਹ ਸਮਝੌਤਾ ਭਾਰਤੀ ਅਰਥਚਾਰੇ, ਖੇਤੀਬਾੜੀ ਅਤੇ ਕੌਮੀ ਪ੍ਰਭੂਸੱਤਾ ਲਈ ਗੰਭੀਰ ਖ਼ਤਰਾ ਹੈ।…
ਵਿਕਸਿਤ ਭਾਰਤ ਲਈ ਬੈਂਕਿੰਗ ’ਤੇ ਜਲਦ ਬਣੇਗੀ ਉੱਚ ਪੱਧਰੀ ਕਮੇਟੀ: ਸੀਤਾਰਾਮਨ

ਵਿਕਸਿਤ ਭਾਰਤ ਲਈ ਬੈਂਕਿੰਗ ’ਤੇ ਜਲਦ ਬਣੇਗੀ ਉੱਚ ਪੱਧਰੀ ਕਮੇਟੀ: ਸੀਤਾਰਾਮਨ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਸਰਕਾਰ ਜਲਦੀ ਹੀ ‘ਵਿਕਸਿਤ ਭਾਰਤ ਲਈ ਬੈਂਕਿੰਗ’ ਵਿਸ਼ੇ ’ਤੇ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਇਸ ਕਮੇਟੀ ਦਾ ਮਕਸਦ ਅਜਿਹੇ ਵੱਡੇ ਬੈਂਕ ਬਣਾਉਣ ਦਾ ਬਲੂਪ੍ਰਿੰਟ ਤਿਆਰ ਕਰਨਾ ਹੈ ਜੋ ਵਿਕਸਿਤ…

ਪੱਛਮੀ ਬੰਗਾਲ 8505 ਅਧਿਕਾਰੀ ਦੇਣ ਨੂੰ ਤਿਆਰ

ਨਵੀਂ ਦਿੱਲੀ: ਪੱਛਮੀ ਬੰਗਾਲ ਸਰਕਾਰ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਉਹ ਸੂਬੇ ’ਚ ਜਾਰੀ ਐੱਸ ਆਈ ਆਰ ਪ੍ਰਕਿਰਿਆ ਲਈ ਰਾਜ ਜਾਂ ਉਸ ਦੀਆਂ ਸੰਸਥਾਵਾਂ ਦੇ ‘ਗਰੁੱਪ ਬੀ’ ਸ਼੍ਰੇਣੀ ਦੇ 8,505 ਅਧਿਕਾਰੀ ਮੁਹੱਈਆ ਕਰਾਉਣ ਲਈ ਤਿਆਰ ਹੈ। ਚੋਣ…
India-US trade framework: ਭਾਰਤੀ ਵਸਤੂਆਂ ’ਤੇ ਟੈਕਸ ਘਟ ਕੇ ਹੋਵੇਗਾ 18 ਫੀਸਦੀ

India-US trade framework: ਭਾਰਤੀ ਵਸਤੂਆਂ ’ਤੇ ਟੈਕਸ ਘਟ ਕੇ ਹੋਵੇਗਾ 18 ਫੀਸਦੀ

ਵਾਸ਼ਿੰਗਟਨ/ਨਵੀਂ ਦਿੱਲੀ: ਭਾਰਤ ਅਤੇ ਅਮਰੀਕਾ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਅੰਤਰਿਮ ਵਪਾਰ ਸਮਝੌਤੇ ਲਈ ਫਰੇਮਵਰਕ 'ਤੇ ਸਹਿਮਤੀ ਜਤਾਈ ਹੈ, ਜਿਸ ਦੇ ਤਹਿਤ ਨਵੀਂ ਦਿੱਲੀ 'ਤੇ ਲਗਾਏ ਗਏ ਟੈਕਸ ਨੂੰ ਘਟਾ ਕੇ 18 ਫੀਸਦੀ ਕਰ ਦਿੱਤਾ ਜਾਵੇਗਾ।…
ਕੀ ਮੋਦੀ, ਜੇਤਲੀ ਅਤੇ ਐਪਸਟੀਨ ਦੀ ਕਦੇ ਮੁਲਾਕਾਤ ਹੋਈ ਸੀ? ਕਾਂਗਰਸ ਨੇ ਕੇਂਦਰ ਸਰਕਾਰ ਤੋਂ ਮੰਗੇ ਜਵਾਬ

ਕੀ ਮੋਦੀ, ਜੇਤਲੀ ਅਤੇ ਐਪਸਟੀਨ ਦੀ ਕਦੇ ਮੁਲਾਕਾਤ ਹੋਈ ਸੀ? ਕਾਂਗਰਸ ਨੇ ਕੇਂਦਰ ਸਰਕਾਰ ਤੋਂ ਮੰਗੇ ਜਵਾਬ

ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਵਿੱਤਕਾਰ ਅਤੇ ਜਿਨਸੀ ਅਪਰਾਧੀ ਜੈਫਰੀ ਐਪਸਟੀਨ (Jeffrey Epstein) ਨਾਲ ਜੁੜੀਆਂ ਈਮੇਲਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਕਾਂਗਰਸ ਆਗੂ ਪਵਨ ਖੇੜਾ ਨੇ ਦਾਅਵਾ ਕੀਤਾ ਕਿ 2014 ਵਿੱਚ ਨਰਿੰਦਰ ਮੋਦੀ…
ਗੜ੍ਹਚਿਰੌਲੀ ’ਚ ਵੱਡਾ ਐਨਕਾਊਂਟਰ: 25 ਲੱਖ ਦਾ ਇਨਾਮੀ ਨਕਸਲੀ ਕਮਾਂਡਰ ਪ੍ਰਭਾਕਰ ਹਲਾਕ

ਗੜ੍ਹਚਿਰੌਲੀ ’ਚ ਵੱਡਾ ਐਨਕਾਊਂਟਰ: 25 ਲੱਖ ਦਾ ਇਨਾਮੀ ਨਕਸਲੀ ਕਮਾਂਡਰ ਪ੍ਰਭਾਕਰ ਹਲਾਕ

ਗੜ੍ਹਚਿਰੌਲੀ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਇੱਕ ਵੱਡੇ ਅਪਰੇਸ਼ਨ ਦੌਰਾਨ ਪੁਲੀਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸੱਤ ਨਕਸਲੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਨਕਸਲੀਆਂ ਵਿੱਚ ਚੋਟੀ ਦਾ ਆਗੂ ਪ੍ਰਭਾਕਰ ਉਰਫ਼ ਲੋਕੇਟੀ ਚੰਦਰ ਰਾਓ…
ਜਲ ਬੋਰਡ ਵੱਲੋਂ ਪੁੱਟੇ ਖੱਡੇ ਵਿੱਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਜਲ ਬੋਰਡ ਵੱਲੋਂ ਪੁੱਟੇ ਖੱਡੇ ਵਿੱਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਨਵੀਂ ਦਿੱਲੀ: ਇਥੇ ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ’ਚ ਜਲ ਬੋਰਡ ਵੱਲੋਂ ਨਿਰਮਾਣ ਕੰਮ ਲਈ ਪੁੱਟੇ ਗਏ 15 ਫੁੱਟ ਖੱਡੇ ’ਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਦਿੱਲੀ ਸਰਕਾਰ ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਦੱਸਿਆ ਕਿ ਇਸ…

ਦਿੱਲੀ ਦੀ ਆਬੋ ਹਵਾ ‘ਮਾੜੀ’ ਸ਼੍ਰੇਣੀ ’ਚ

ਨਵੀਂ ਦਿੱਲੀ: ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਮਾੜੀ ਸ਼੍ਰੇਣੀ ਵਿੱਚ ਰਹੀ ਅਤੇ ਸਵੇਰੇ 9 ਵਜੇ ਕੁੱਲ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 225 ਦਰਜ ਕੀਤਾ ਗਿਆ ਜਦੋਂ ਕਿ ਘੱਟੋ-ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ’ਤੇ ਸਥਿਰ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ…
ਫ਼ਿਲਮ ‘Ghooskhor Pandat’ ’ਤੇ ਵਧਿਆ ਵਿਵਾਦ: ਨੀਰਜ ਪਾਂਡੇ ਨੇ ਪ੍ਰਚਾਰ ਸਮੱਗਰੀ ਲਈ ਵਾਪਸ

ਫ਼ਿਲਮ ‘Ghooskhor Pandat’ ’ਤੇ ਵਧਿਆ ਵਿਵਾਦ: ਨੀਰਜ ਪਾਂਡੇ ਨੇ ਪ੍ਰਚਾਰ ਸਮੱਗਰੀ ਲਈ ਵਾਪਸ

ਨਵੀਂ ਦਿੱਲੀ: ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ‘ਘੁਸਖ਼ੋਰ ਪੰਡਤ’ (Ghooskhor Pandat) ਆਪਣੇ ਸਿਰਲੇਖ ਕਾਰਨ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਇਸ ਫ਼ਿਲਮ ਦੇ ਨਾਮ ਨੂੰ ‘ਜਾਤੀਵਾਦੀ’ ਅਤੇ ਇੱਕ ਖ਼ਾਸ ਭਾਈਚਾਰੇ ਦਾ ਅਪਮਾਨ ਦੱਸਿਆ ਜਾ…

ਸੈਕਟਰ 22 ਦੋਹਰੇ ਕਤਲ ਕਾਂਡ ’ਚ 6 ਸਾਲਾਂ ਬਾਅਦ ਇਨਸਾਫ਼: ਕੁਲਦੀਪ ਸਿੰਘ ਦੋਸ਼ੀ ਕਰਾਰ

ਚੰਡੀਗੜ੍ਹ: ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਸਾਲ 2019 ਵਿੱਚ ਸੈਕਟਰ 22 ਵਿਖੇ ਦੋ ਸਗੀਆਂ ਭੈਣਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ 35 ਸਾਲਾ ਕੁਲਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ…
Pappu Yadav 31 ਸਾਲ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ

Pappu Yadav 31 ਸਾਲ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ

ਪਟਨਾ: ਬਿਹਾਰ ਪੁਲੀਸ ਨੇ ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਕਿਸੇ ਨਵੇਂ ਮਾਮਲੇ ਵਿੱਚ ਨਹੀਂ ਸਗੋਂ 31 ਸਾਲ ਪੁਰਾਣੇ ਇੱਕ ਕੇਸ ਦੇ ਸਬੰਧ ਵਿੱਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਾਲ 1995…
Uber, Ola, Rapido ਡਰਾਈਵਰਾਂ ਵੱਲੋਂ ਦੇਸ਼ ਭਰ ’ਚ ਹੜਤਾਲ

Uber, Ola, Rapido ਡਰਾਈਵਰਾਂ ਵੱਲੋਂ ਦੇਸ਼ ਭਰ ’ਚ ਹੜਤਾਲ

ਨਵੀਂ ਦਿੱਲੀ: ਐਪ-ਆਧਾਰਿਤ ਟੈਕਸੀ ਅਤੇ ਆਟੋ ਰਿਕਸ਼ਾ ਚਾਲਕਾਂ ਦੀ ਯੂਨੀਅਨ ਨੇ ਕਈ ਮੰਗਾਂ ਨੂੰ ਲੈ ਕੇ ਅੱਜ ਸ਼ਨਿਚਰਵਾਰ ਵਾਲੇ ਦਿਨ ਹੜਤਾਲ ਦਾ ਸੱਦਾ ਦਿੱਤਾ ਹੈ। ਇਨ੍ਹਾਂ ਡਰਾਈਵਰਾਂ ਨੇ ਘੱਟੋ-ਘੱਟ ਬੇਸ ਕਿਰਾਇਆ ਤੈਅ ਕਰਨ ਅਤੇ ਗੱਡੀਆਂ ਵਿੱਚ ਪੈਨਿਕ ਬਟਨ ਲਗਾਉਣ ਦੀ…
‘ਆਸਮਾਨ ਤੋਂ ਡਿੱਗੇ ਖਜੂਰ ’ਚ ਅਟਕੇ’: ਕੀ ਅਮਰੀਕਾ ਨਾਲ ਵਪਾਰਕ ਸਮਝੌਤੇ ਦਾ ਭਾਰਤ ਨੂੰ ਹੋਵੇਗਾ ਫਾਇਦਾ?

‘ਆਸਮਾਨ ਤੋਂ ਡਿੱਗੇ ਖਜੂਰ ’ਚ ਅਟਕੇ’: ਕੀ ਅਮਰੀਕਾ ਨਾਲ ਵਪਾਰਕ ਸਮਝੌਤੇ ਦਾ ਭਾਰਤ ਨੂੰ ਹੋਵੇਗਾ ਫਾਇਦਾ?

ਚੰਡੀਗੜ੍ਹ: ਭਾਰਤ ਅਮਰੀਕਾ ਵਪਾਰ ਸਮਝੌਤਾ ਫਰੇਮਵਰਕ 'ਅੰਤਰਿਮ' ਯਾਨੀ ਅਸਥਾਈ ਵਪਾਰਕ ਸਮਝੌਤਾ ਹੈ, ਜਿਸ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਸਾਲ ਤੋਂ ਚੱਲ ਰਹੀ ਵਪਾਰਕ ਜੰਗ ਅਤੇ ਟੈਕਸ (ਡਿਊਟੀ) ਦੇ ਵਿਵਾਦ ਨੂੰ ਖਤਮ ਕਰਨਾ ਹੈ। ਇਸ ਸਮਝੌਤੇ ਤਹਿਤ ਅਮਰੀਕਾ ਨੇ ਭਾਰਤੀ ਵਸਤੂਆਂ…

Yamuna Expressway: ਮਥੁਰਾ ਸੜਕ ਹਾਦਸੇ ਵਿੱਚ 6 ਹਲਾਕ

ਮਥੁਰਾ (ਉੱਤਰ ਪ੍ਰਦੇਸ਼): ਯਮੁਨਾ ਐਕਸਪ੍ਰੈਸ ਵੇਅ ’ਤੇ ਅੱਜ ਤੜਕੇ ਇਕ ਟਰੱਕ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਤੜਕੇ ਪੌਣੇ ਤਿੰਨ ਵਜੇ ਸੂਰੀਰ…
Malaysia ਦੇ ਦੋ ਦਿਨਾ ਦੌਰੇ ’ਤੇ ਰਵਾਨਾ ਹੋਏ ਪ੍ਰਧਾਨ ਮੰਤਰੀ Narendra Modi

Malaysia ਦੇ ਦੋ ਦਿਨਾ ਦੌਰੇ ’ਤੇ ਰਵਾਨਾ ਹੋਏ ਪ੍ਰਧਾਨ ਮੰਤਰੀ Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਮਲੇਸ਼ੀਆ ਨਾਲ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਰਥਿਕ ਅਤੇ ਨਵੀਨਤਮ ਤਕਨਾਲੋਜੀ ਦੀ ਭਾਈਵਾਲੀ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਸ੍ਰੀ ਮੋਦੀ ਨੇ ਇਹ ਗੱਲ…
ਛੇ ਤੋਂ ਦਸ ਹਜ਼ਾਰ ਕਰੋੜ ਤੱਕ ਦੇ ਝੋਨੇ ਦੀ ਬੋਗਸ ਖ਼ਰੀਦ:ਕੇਂਦਰ ਨੇ ਪੰਜਾਬ ਸਰਕਾਰ ਨੂੰ ਜਾਂਚ ਕਰਨ ਲਈ ਕਿਹਾ

ਛੇ ਤੋਂ ਦਸ ਹਜ਼ਾਰ ਕਰੋੜ ਤੱਕ ਦੇ ਝੋਨੇ ਦੀ ਬੋਗਸ ਖ਼ਰੀਦ:ਕੇਂਦਰ ਨੇ ਪੰਜਾਬ ਸਰਕਾਰ ਨੂੰ ਜਾਂਚ ਕਰਨ ਲਈ ਕਿਹਾ

ਚੰਡੀਗਡ਼੍ਹ: ਪੰਜਾਬ ਵਿੱਚ ਸਾਲ 2025-26 ਦੌਰਾਨ ਝੋਨੇ ਦੀ ਛੇ ਹਜ਼ਾਰ ਕਰੋੜ ਤੋਂ 10 ਹਜ਼ਾਰ ਕਰੋੜ ਤੱਕ ਦੀ ਬੋਗਸ ਖ਼ਰੀਦ ਹੋਣ ਦੇ ਘਪਲੇ ਦਾ ਧੂੰਆਂ ਉੱਠਿਆ ਹੈ। ਕੇਂਦਰ ਨੇ ਪੰਜਾਬ ਨੂੰ ਇਸ ਕਥਿਤ ਬੋਗਸ ਖ਼ਰੀਦ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।…
Pakistan ’ਚ suicide bomber ਵੱਲੋਂ ਦਰਗਾਹ ਅੰਦਰ ਧਮਾਕਾ; 31 ਮੌਤਾਂ; 169 ਜ਼ਖ਼ਮੀ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

Pakistan ’ਚ suicide bomber ਵੱਲੋਂ ਦਰਗਾਹ ਅੰਦਰ ਧਮਾਕਾ; 31 ਮੌਤਾਂ; 169 ਜ਼ਖ਼ਮੀ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

ਚੰਡੀਗੜ੍ਹ: ਇਸਲਾਮਾਬਾਦ ਦੇ ਤਰਲਾਈ ਖੇਤਰ ਵਿੱਚ ਇਮਾਮ ਬਰਗਾਹ ਕਸਰ-ਏ-ਖਾਦੀਜਾਤੁਲ ਕੁਬਰਾ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋਇਆ ਜਿਸ ਵਿਚ 31 ਜਣੇ ਮਾਰੇ ਗਏ ਤੇ 169 ਜ਼ਖ਼ਮੀ ਹੋਏ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਜ਼ਖਮੀਆਂ ਨੂੰ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐਮਐਸ) ਅਤੇ…
ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਦਾਨ ਦੇਣ ਤੋਂ ਮੂੰਹ ਫੇਰਿਆ

ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਦਾਨ ਦੇਣ ਤੋਂ ਮੂੰਹ ਫੇਰਿਆ

ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ ਲਈ ਗਰਾਮ ਪੰਚਾਇਤਾਂ ਤੋਂ ਦਾਨ ਮੰਗਿਆ ਸੀ ਪਰ ਪੰਚਾਇਤਾਂ ਨੇ ਸਰਕਾਰ ਦੀ ਅਪੀਲ ਨੂੰ ਦਰਕਿਨਾਰ ਕਰ ਦਿੱਤਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 29 ਜਨਵਰੀ ਨੂੰ ਮਹਿਕਮੇ ਦੇ ਸਮੂਹ ਅਫ਼ਸਰਾਂ ਨੂੰ ਮੁੜ…
ਕਾਂਗਰਸ ਦਾ ਮੋਦੀ ’ਤੇ ਤਨਜ਼; ਵਾਸ਼ਿੰਗਟਨ ਵਾਲਾ ਦੋਸਤ ਸੈਂਕੜੇ ਨੇੜੇ ਪਰ ਪ੍ਰਧਾਨ ਮੰਤਰੀ ਚੁੱਪ

ਕਾਂਗਰਸ ਦਾ ਮੋਦੀ ’ਤੇ ਤਨਜ਼; ਵਾਸ਼ਿੰਗਟਨ ਵਾਲਾ ਦੋਸਤ ਸੈਂਕੜੇ ਨੇੜੇ ਪਰ ਪ੍ਰਧਾਨ ਮੰਤਰੀ ਚੁੱਪ

ਨਵੀਂ ਦਿੱਲੀ: ਕਾਂਗਰਸ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਣ ਦੇ ਆਪਣੇ ਦਾਅਵੇ ਨੂੰ ਦੁਹਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ…
Chandigarh ਵਿੱਚ 69 ਖਤਰਨਾਕ ਬਲੈਕ ਸਪਾਟਸ, ਪ੍ਰਸ਼ਾਸਨ ਵੱਲੋਂ ਜਲਦ ਠੀਕ ਕਰਨ ਦਾ ਹੁਕਮ

Chandigarh ਵਿੱਚ 69 ਖਤਰਨਾਕ ਬਲੈਕ ਸਪਾਟਸ, ਪ੍ਰਸ਼ਾਸਨ ਵੱਲੋਂ ਜਲਦ ਠੀਕ ਕਰਨ ਦਾ ਹੁਕਮ

ਚੰਡੀਗੜ੍ਹ: ਚੰਡੀਗੜ੍ਹ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਹੋਏ ਬੇਮਿਸਾਲ ਵਾਧਾ ਹੋਇਆ ਹੈ। ਆਲਮ ਇਹ ਹੈ ਕਿ ਹੁਣ ਚੰਡੀਗੜ੍ਹ ਸ਼ਹਿਰ ਵਿੱਚ ਵਸਨੀਕਾਂ ਦੀ ਗਿਣਤੀ ਨਾਲੋਂ ਵੱਧ ਵਾਹਨਾਂ ਦੀ ਗਿਣਤੀ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸੜਕ ਸੁਰੱਖਿਆ ਲਈ ਇੱਕ…
ਭਾਰਤ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ: ਮੋਦੀ

ਭਾਰਤ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ਦੀ ਕਾਰਵਾਈ ਵਿਚ ਪਾਏ ਅੜਿੱਕੇ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਇਹ ਗਰੀਬ ਆਦਿਵਾਸੀ ਮਹਿਲਾ ਰਾਸ਼ਟਰਪਤੀ ਦਾ ਨਹੀਂ ਬਲਕਿ ਸਿਖਰਲੇ ਸੰਵਿਧਾਨਕ ਅਹੁਦੇ ਤੇ ਭਾਰਤ ਦੇ ਸੰਵਿਧਾਨ…
Earthquake in Sikkim: ਸਿੱਕਮ ਵਿੱਚ 4.0 ਦੀ ਸ਼ਿੱਦਤ ਦਾ ਭੂਚਾਲ ਆਇਆ

Earthquake in Sikkim: ਸਿੱਕਮ ਵਿੱਚ 4.0 ਦੀ ਸ਼ਿੱਦਤ ਦਾ ਭੂਚਾਲ ਆਇਆ

Earthquake in Sikkim: ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਸ਼ੁੱਕਰਵਾਰ ਤੜਕੇ ਸਿੱਕਮ ਦੇ ਨਾਮਚੀ ਵਿੱਚ 4.0 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸਵੇਰੇ 3:11 ਵਜੇ ਧਰਤੀ ਦੀ ਸਤ੍ਵਾ ਤੋਂ 5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਨੈਸ਼ਨਲ ਸੈਂਟਰ…
ਵਪਾਰ ਸਮਝੌਤੇ ’ਤੇ ਅੱਧ ਮਾਰਚ ਤੱਕ ਸਹੀ ਪੈਣ ਦੇ ਆਸਾਰ: ਗੋਇਲ

ਵਪਾਰ ਸਮਝੌਤੇ ’ਤੇ ਅੱਧ ਮਾਰਚ ਤੱਕ ਸਹੀ ਪੈਣ ਦੇ ਆਸਾਰ: ਗੋਇਲ

ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਵੱਲੋਂ ਮਾਰਚ ਦੇ ਅੱਧ ਤੱਕ ਕਾਫੀ ਸਮੇਂ ਤੋਂ ਉਡੀਕੇ ਜਾ ਰਹੇ ਦੁਵੱਲੇ ਵਪਾਰਕ ਸਮਝੌਤੇ ਦੇ ਪਹਿਲੇ ਹਿੱਸੇ ’ਤੇ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ…
ਸੁਰੂਚੀ ਤੇ ਰਾਣਾ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਸੁਰੂਚੀ ਤੇ ਰਾਣਾ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਸੁਰੂਚੀ ਸਿੰਘ ਅਤੇ ਵਿਸ਼ਵ ਚੈਂਪੀਅਨ ਸਮਰਾਟ ਰਾਣਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਅੱਜ ਇੱਥੇ ਏਸ਼ੀਅਨ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਬੁੱਧਵਾਰ ਨੂੰ ਮਹਿਲਾ…
ਐੱਸ ਕੇ ਐੱਮ ਵੱਲੋਂ ਅਮਰੀਕਾ ਨਾਲ ਵਪਾਰ ਸਮਝੌਤੇ ਦਾ ਵਿਰੋਧ

ਐੱਸ ਕੇ ਐੱਮ ਵੱਲੋਂ ਅਮਰੀਕਾ ਨਾਲ ਵਪਾਰ ਸਮਝੌਤੇ ਦਾ ਵਿਰੋਧ

ਚੰਡੀਗਡ਼੍ਹ: ਸੰਯੁਕਤ ਕਿਸਾਨ ਮੋਰਚੇ (ਐੱਸ ਕੇ ਐੱਮ) ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਤੇ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਇੱਥੇ ਸਥਿਤ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ…
ਮੇਘਾਲਿਆ ਦੀ ਕੋਲਾ ਖਾਣ ’ਚ ਧਮਾਕਾ, 16 ਹਲਾਕ

ਮੇਘਾਲਿਆ ਦੀ ਕੋਲਾ ਖਾਣ ’ਚ ਧਮਾਕਾ, 16 ਹਲਾਕ

ਸ਼ਿਲਾਂਗ: ਮੇਘਾਲਿਆ ਦੇ ਈਸਟ ਜੈਂਤੀਆ ਹਿੱਲਜ਼ ਜ਼ਿਲ੍ਹੇ ’ਚ ਅੱਜ ‘ਗ਼ੈਰਕਾਨੂੰਨੀ’ ਕੋਲਾ ਖਾਣ ’ਚ ਧਮਾਕਾ ਹੋਣ ਨਾਲ ਘੱਟੋ-ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਇਸ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਡੀ ਜੀ ਪੀ ਆਈ ਨੌਂਗਰੰਗ ਨੇ ਇਹ…

ਹਿਮਾਚਲ: ਵਿਦਿਆਰਥੀਆਂ ਦੇ ਮੋਬਾਈਲ ਵਰਤਣ ’ਤੇ ਪਾਬੰਦੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਵਰਤਣ ’ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਹੈ। ਇਹ ਨਿਯਮ 1 ਮਾਰਚ 2026 ਤੱਕ ਅਮਲ ’ਚ…
Ghaziabad sisters: ਕੋਰੀਅਨ ਨਾਂ ’ਤੇ ਸੋਸ਼ਲ ਮੀਡੀਆ ਖਾਤਾ ਚਲਾਉਂਦੀਆਂ ਸਨ ਗਾਜ਼ੀਆਬਾਦ ਦੀਆਂ ਭੈਣਾਂ

Ghaziabad sisters: ਕੋਰੀਅਨ ਨਾਂ ’ਤੇ ਸੋਸ਼ਲ ਮੀਡੀਆ ਖਾਤਾ ਚਲਾਉਂਦੀਆਂ ਸਨ ਗਾਜ਼ੀਆਬਾਦ ਦੀਆਂ ਭੈਣਾਂ

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਸਵੇਰੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਤਿੰਨ ਨਾਬਾਲਗ ਭੈਣਾਂ ਨੇ ਛਾਲ ਮਾਲ ਦਿੱਤੀ ਸੀ। ਇਨ੍ਹਾਂ ਲੜਕੀਆਂ ਦੀ ਮੌਤ ਤੋਂ ਬਾਅਦ ਪੁਲੀਸ ਸੂਤਰਾਂ ਨੇ ਕਿਹਾ ਕਿ ਇਹ ਲੜਕੀਆਂ ਕੋਰੀਆਈ ਪੌਪ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ…
Al Falah University: ਜਾਅਲਸਾਜ਼ੀ ਮਾਮਲੇ ’ਚ ਅਲ ਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਗ੍ਰਿਫ਼ਤਾਰ

Al Falah University: ਜਾਅਲਸਾਜ਼ੀ ਮਾਮਲੇ ’ਚ ਅਲ ਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਜਾਅਲਸਾਜ਼ੀ ਦੇ ਮਾਮਲੇ ਵਿਚ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਨੇ ਦਿੱਲੀ ਧਮਾਕੇ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੀ ਸ਼ਿਕਾਇਤ ’ਤੇ…
Chennai Express derail: ਓੜੀਸਾ ਵਿੱਚ ਚੇਨਈ ਐਕਸਪ੍ਰੈਸ ਦੇ 3 ਡੱਬੇ ਲੀਹੋਂ ਲੱਥੇ

Chennai Express derail: ਓੜੀਸਾ ਵਿੱਚ ਚੇਨਈ ਐਕਸਪ੍ਰੈਸ ਦੇ 3 ਡੱਬੇ ਲੀਹੋਂ ਲੱਥੇ

ਭੁਵਨੇਸ਼ਵਰ: ਇੱਥੋਂ ਦੇ ਜਾਜਪੁਰ ਜ਼ਿਲ੍ਹੇ ਦੇ ਜਾਖਪੁਰਾ ਰੇਲਵੇ ਸਟੇਸ਼ਨ ਨੇੜੇ ਚੇਨਈ ਸੈਂਟਰਲ ਐਕਸਪ੍ਰੈਸ ਦੇ ਤਿੰਨ ਡੱਬੇ ਲੀਹੋਂ ਲੱਥ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸਵੇਰੇ 8.51 ਵਜੇ ਵਾਪਰੀ। ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਕੋਈ…