ਮਾਘੀ ਮੇਲੇ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ

ਮਾਘੀ ਮੇਲੇ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ

ਸ੍ਰੀ ਮੁਕਤਸਰ ਸਾਹਿਬ: ਇੱਥੇ ਮਾਘੀ ਮੇਲੇ ਲਈ ਸਰਕਾਰ ਤੇ ਪੁਲੀਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।  ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਮਾਘੀ ਮੇਲੇ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਰਕਾਰ ਦੇ ਲੋਕ…
ਅਕਾਲ ਤਖਤ ’ਤੇ ਸਵੇਰ ਦੀ ਥਾਂ ਸ਼ਾਮ ਨੂੰ ਪੇਸ਼ ਹੋਣਗੇ ਭਗਵੰਤ ਮਾਨ

ਅਕਾਲ ਤਖਤ ’ਤੇ ਸਵੇਰ ਦੀ ਥਾਂ ਸ਼ਾਮ ਨੂੰ ਪੇਸ਼ ਹੋਣਗੇ ਭਗਵੰਤ ਮਾਨ

ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਅਕਾਲ ਤਖਤ ਦੇ ਸਕੱਤਰੇਤ ਵਿਚ ਹੁਣ ਸਵੇਰੇ 10 ਵਜੇ ਦੀ ਥਾਂ ਸ਼ਾਮ 4:30 ਵਜੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਗੇ। ਇਹ ਸਮਾਂ ਮੁੱਖ ਮੰਤਰੀ ਦੇ ਰੁਝੇਵੇਂ ਕਾਰਨ ਬਦਲਿਆ ਗਿਆ ਹੈ। ਇਸ ਸਬੰਧ ਵਿੱਚ…

ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਦੀ ਹੱਤਿਆ; 23 ਦਿਨਾਂ ’ਚ ਸੱਤ ਹਿੰਦੂਆਂ ਦੀ ਹੱਤਿਆ

ਢਾਕਾ: ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਹਿੰਦੂ ਦੀ ਪਛਾਣ ਆਟੋ ਰਿਕਸ਼ਾ ਡਰਾਈਵਰ ਸਮੀਰ ਕੁਮਾਰ ਦਾਸ ਵਜੋਂ ਹੋਈ ਹੈ। ਇਹ ਹਾਦਸਾ ਚਟਗਾਉਂ ਡਿਵੀਜ਼ਨ ਵਿਚ ਦਾਗਨਭੂਈਆਂ ਵਿਚ ਉਸ ਵੇਲੇ ਵਾਪਰਿਆ ਜਦੋਂ ਸਮੀਰ ਰਾਤ ਵੇਲੇ ਆਪਣੇ ਘਰ…
ਅਮਰੀਕਾ ਵੱਲੋਂ ਸਾਲ 2025 ਵਿੱਚ ਲੱਖ ਤੋਂ ਵੱਧ ਵੀਜ਼ੇ ਰੱਦ

ਅਮਰੀਕਾ ਵੱਲੋਂ ਸਾਲ 2025 ਵਿੱਚ ਲੱਖ ਤੋਂ ਵੱਧ ਵੀਜ਼ੇ ਰੱਦ

ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਦੇਸ਼ ਵਿਚ ਰਹਿਣ ਦੇ ਚਾਹਵਾਨਾਂ ਦੇ ਸਾਲ 2025 ਦੌਰਾਨ ਇਕ ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕਾ ਨੇ ਇਸ ਪਿੱਛੇ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਹੈ। ਇਨ੍ਹਾਂ ਰੱਦ ਕੀਤੇ ਗਏ ਵੀਜ਼ਿਆਂ ਵਿਚ 8,000 ਵਿਦਿਆਰਥੀ ਵੀ…
ਬਰੈਂਪਟਨ ’ਚੋਂ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਔਰਤ ਸਣੇ ਤਿੰਨ ਗ੍ਰਿਫ਼ਤਾਰ

ਬਰੈਂਪਟਨ ’ਚੋਂ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਔਰਤ ਸਣੇ ਤਿੰਨ ਗ੍ਰਿਫ਼ਤਾਰ

ਵੈਨਕੂਵਰ: ਉਂਟਾਰੀਓ ਦੀ ਪੀਲ ਪੁਲੀਸ ਦੇ ਆਟੋ ਚੋਰੀਆਂ ਦੀ ਜਾਂਚ ਕਰਨ ਵਾਲੀ ਟੀਮ ਨੇ ਬਰੈਂਪਟਨ ਦੇ ਇੱਕ ਘਰ ’ਤੇ ਛਾਪਾ ਮਾਰ ਕੇ ਉਥੋਂ ਤਿੰਨ ਚੋਰੀ ਕੀਤੇ ਟਰੱਕ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਜਾਅਲੀ ਨੰਬਰਾਂ ਪਲੇਟਾਂ ਲਾਈਆਂ ਹੋਈਆਂ ਸਨ। ਪੁਲੀਸ ਨੇ ਉਸ…
ਦਿੱਲੀ ’ਚ ਠੰਢ ਦਾ ਕਹਿਰ; ਪਾਰਾ ਡਿੱਗਿਆ

ਦਿੱਲੀ ’ਚ ਠੰਢ ਦਾ ਕਹਿਰ; ਪਾਰਾ ਡਿੱਗਿਆ

ਠੰਢ ਨੇ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਕੌਮੀ ਰਾਜਧਾਨੀ ਵਿਚ ਅੱਜ ਤਾਪਮਾਨ 3 ਡਿਗਰੀ ਸੈਲਸੀਅਸ ਪੁੱਜ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਪਿਛਲੇ 3 ਸਾਲਾਂ ਦਰਮਿਆਨ ਮੰਗਲਵਾਰ ਦੀ ਅੱਜ ਦੀ ਸਵੇਰ ਸਭ ਤੋਂ ਠੰਢੀ ਰਹੀ। ਸਫ਼ਦਰਜੰਗ ਵਿਚ ਤਾਪਮਾਨ 4.4…
ਬੇਅੰਤ ਸਿੰਘ ਕਤਲ ਕਾਂਡ: ਜਗਤਾਰ ਹਵਾਰਾ ਦੀ ਜੇਲ੍ਹ ਬਦਲੀ ਦੀ ਅਰਜ਼ੀ ’ਤੇ ਸੁਣਵਾਈ ਟਲੀ

ਬੇਅੰਤ ਸਿੰਘ ਕਤਲ ਕਾਂਡ: ਜਗਤਾਰ ਹਵਾਰਾ ਦੀ ਜੇਲ੍ਹ ਬਦਲੀ ਦੀ ਅਰਜ਼ੀ ’ਤੇ ਸੁਣਵਾਈ ਟਲੀ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਦੀ ਮੰਗ ਵਾਲੀ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੋ ਹਫ਼ਤਿਆਂ ਲਈ ਟਾਲ…
BCCI: ਅਨੁਰਾਗ ਠਾਕੁਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼

BCCI: ਅਨੁਰਾਗ ਠਾਕੁਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼

ਸਾਬਕਾ ਕੇਂਦਰੀ ਮੰਤਰੀ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਅਦਾਲਤ ਦੇ ਉਸ ਹੁਕਮ ਵਿਚ ਸੋਧ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਕ੍ਰਿਕਟ ਬੋਰਡ ਦੇ ਮਾਮਲਿਆਂ ਤੋਂ ਦੂਰ…
ਬੰਗਾਲ: ਨਿੱਜੀ ਹਸਪਤਾਲ ਦੀਆਂ ਦੋ ਨਰਸਾਂ ’ਚ ਨਿਪਾਹ ਵਾਇਰਸ ਦੇ ਲੱਛਣ

ਬੰਗਾਲ: ਨਿੱਜੀ ਹਸਪਤਾਲ ਦੀਆਂ ਦੋ ਨਰਸਾਂ ’ਚ ਨਿਪਾਹ ਵਾਇਰਸ ਦੇ ਲੱਛਣ

ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀਆਂ ਦੋ ਨਰਸਾਂ ਵਿਚ ਨਿਪਾਹ ਵਾਇਰਸ ਦੇ ਲੱਛਣ ਦੇਖੇ ਗਏ ਹਨ। ਰਾਜ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋ ਨਰਸਾਂ, ਜਿਨ੍ਹਾਂ…
ਚਾਂਦੀ ਤੇ ਸੋਨਾ ਨਵੇਂ ਰਿਕਾਰਡ ਪੱਧਰ ’ਤੇ

ਚਾਂਦੀ ਤੇ ਸੋਨਾ ਨਵੇਂ ਰਿਕਾਰਡ ਪੱਧਰ ’ਤੇ

ਨਵੀਂ ਦਿੱਲੀ: ਆਲਮੀ ਬਾਜ਼ਾਰਾਂ ’ਚ ਜ਼ੋਰਦਾਰ ਤੇਜ਼ੀ ਦੇ ਨਾਲ ਕਦਮਤਾਲ ਕਰਦਿਆਂ ਚਾਂਦੀ ਦੀ ਕੀਮਤ 15 ਹਜ਼ਾਰ ਰੁਪਏ ਉਛਲ ਕੇ 2,65,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਉਧਰ, ਸੋਨਾ ਵੀ ਪਿੱਛੇ ਨਹੀਂ ਰਿਹਾ ਅਤੇ 1,44,600 ਰੁਪਏ ਪ੍ਰਤੀ 10…
ਬਜਟ ਪਹਿਲੀ ਵਾਰ ਐਤਵਾਰ ਨੂੰ ਪੇਸ਼ ਹੋਵੇਗਾ

ਬਜਟ ਪਹਿਲੀ ਵਾਰ ਐਤਵਾਰ ਨੂੰ ਪੇਸ਼ ਹੋਵੇਗਾ

ਨਵੀਂ ਦਿੱਲੀ: ਦੇਸ਼ ’ਚ ਪਹਿਲੀ ਵਾਰ ਆਮ ਬਜਟ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹਿਲੀ ਫਰਵਰੀ ਨੂੰ ਸੰਸਦ ’ਚ ਬਜਟ ਪੇਸ਼ ਕਰਨਗੇ ਅਤੇ ਉਸ ਦਿਨ ਐਤਵਾਰ ਪੈ ਰਿਹਾ ਹੈ। ਇਹ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ…
ਚੰਡੀਗੜ੍ਹ ਵਿੱਚ ਠੰਢ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦ

ਚੰਡੀਗੜ੍ਹ ਵਿੱਚ ਠੰਢ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦ

ਚੰਡੀਗੜ੍ਹ: ਯੂਟੀ ਵਿਚ ਠੰਢ ਵਧਣ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਹੁਣ ਚੰਡੀਗੜ੍ਹ ਵਿਚ ਸਕੂਲ 19 ਜਨਵਰੀ ਨੂੰ ਖੁੱਲ੍ਹਣਗੇ। ਇਹ ਛੁੱਟੀਆਂ ਹੱਡ ਚੀਰਵੀਂ ਠੰਢ ਹੋਣ ਕਰ ਕੇ ਵਧਾਈਆਂ ਗਈਆਂ ਹਨ। ਯੂਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲਾ…
ISRO ਮਿਸ਼ਨ: ਪੀ ਐਸ ਐਲ ਵੀ-ਸੀ 62 ਵਿਚ ਤੀਜੇ ਪੜਾਅ ਦੌਰਾਨ ਆਈ ਖ਼ਰਾਬੀ, ਰਸਤਾ ਭਟਕਿਆ: ਇਸਰੋ

ISRO ਮਿਸ਼ਨ: ਪੀ ਐਸ ਐਲ ਵੀ-ਸੀ 62 ਵਿਚ ਤੀਜੇ ਪੜਾਅ ਦੌਰਾਨ ਆਈ ਖ਼ਰਾਬੀ, ਰਸਤਾ ਭਟਕਿਆ: ਇਸਰੋ

ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼): ਭਾਰਤ ਵੱਲੋਂ ਸੋਮਵਾਰ ਨੂੰ ਲਾਂਚ ਕੀਤੇ ਗਏ 'ਅਨਵੇਸ਼ਾ'/EOS-N1 ਸੈਟੇਲਾਈਟ ਅਤੇ 15 ਹੋਰ ਸਹਿ-ਯਾਤਰੀ ਸੈਟੇਲਾਈਟਾਂ ਨੂੰ ਲੈ ਕੇ ਜਾਣ ਵਾਲੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV)-C62 ਮਿਸ਼ਨ ਨੂੰ ਪੀਐਸ3 ਬਰਨ ਪੜਾਅ ਦੇ ਅੰਤ ਵਿੱਚ ਇੱਕ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ,…
ਫਗਵਾੜਾ ਦੀ ਮਸ਼ਹੂਰ ਮਿਠਾਈ ਦੀ ਦੁਕਾਨ ’ਤੇ ਗੋਲੀਬਾਰੀ

ਫਗਵਾੜਾ ਦੀ ਮਸ਼ਹੂਰ ਮਿਠਾਈ ਦੀ ਦੁਕਾਨ ’ਤੇ ਗੋਲੀਬਾਰੀ

ਫਗਵਾੜਾ: ਫਗਵਾੜਾ ਵਿੱਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਹੁਸ਼ਿਆਰਪੁਰ ਰੋਡ ’ਤੇ ਸਥਿਤ ਮਸ਼ਹੂਰ ਮਿਠਾਈ ਦੀ ਦੁਕਾਨ ‘ਸੁਧੀਰ ਸਵੀਟਸ’ ’ਤੇ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਹ ਘਟਨਾ ਸਵੇਰੇ ਕਰੀਬ 6:45 ਵਜੇ ਵਾਪਰੀ ਜਦੋਂ ਇੱਕ ਐਕਟਿਵਾ ਸਕੂਟਰ ’ਤੇ…
ਜਲੰਧਰ: 178 ਸਾਲ ਪੁਰਾਣੀ ਵਿਰਾਸਤੀ ਕੋਠੀ ਬਣੀ ਮੁੱਖ ਮੰਤਰੀ ਦਾ ਨਵਾਂ ਘਰ

ਜਲੰਧਰ: 178 ਸਾਲ ਪੁਰਾਣੀ ਵਿਰਾਸਤੀ ਕੋਠੀ ਬਣੀ ਮੁੱਖ ਮੰਤਰੀ ਦਾ ਨਵਾਂ ਘਰ

ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਪੁਰਾਣੀ ਬਾਰਾਦਰੀ ਸਥਿਤ ਆਪਣੇ ਦੂਜੇ ਸਰਕਾਰੀ ਘਰ ਵਿੱਚ, ਉਨ੍ਹਾਂ ਲਈ ਰਾਖਵਾਂ ਕੀਤੇ ਜਾਣ ਤੋਂ ਲਗਪਗ 16 ਮਹੀਨਿਆਂ ਬਾਅਦ, ਪੁੱਜ ਗਏ ਹਨ। ਜਿੱਥੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਲੋਕ ਨਿਰਮਾਣ ਵਿਭਾਗ (PWD)…
ਸਰਹਿੰਦ ਨਹਿਰ ਦੇ ਲਿਫਟ ਪੰਪਾਂ ਨੂੰ ਰਾਹਤ ਮਿਲੇਗੀ

ਸਰਹਿੰਦ ਨਹਿਰ ਦੇ ਲਿਫਟ ਪੰਪਾਂ ਨੂੰ ਰਾਹਤ ਮਿਲੇਗੀ

ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਨਵੀਂ ਐਲਾਨੀ ਮਾਲਵਾ ਨਹਿਰ ਦੀ ਉਸਾਰੀ ਵਿਚਲੇ ਅੜਿੱਕੇ ਦੂਰ ਕਰਨ ਲਈ ਸਰਹਿੰਦ ਨਹਿਰ ’ਤੇ ਲੱਗੇ ਲਿਫਟ ਪੰਪ ਫਿਲਹਾਲ ਬੰਦ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਮੁਕਤਸਰ ਵਿਖੇ ‘ਆਪ’ ਦੀ ਮਾਘੀ ਕਾਨਫ਼ਰੰਸ ਦੌਰਾਨ ਲਿਫਟ…

ਰੂਸ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਠੱਗੀ: ਜੇਲ੍ਹ ਵਿੱਚ ਹੋਇਆ ਤਸ਼ੱਦਦ !

ਲੁਧਿਆਣਾ:  ਲੁਧਿਆਣਾ ਪੁਲੀਸ ਨੇ ਪਟਿਆਲਾ ਦੇ ਦੋ ਟਰੈਵਲ ਏਜੰਟਾਂ, ਗੁਰਪ੍ਰੀਤ ਸਿੰਘ ਅਤੇ ਸੰਦੀਪ ਸਿੰਘ (ਖਾਲਸਾ ਇਮੀਗ੍ਰੇਸ਼ਨ), ਖਿਲਾਫ ਚਾਰ ਨੌਜਵਾਨਾਂ ਨੂੰ ਧੋਖੇ ਨਾਲ ਰੂਸ ਭੇਜਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਾਹਿਲ ਸਿੰਘ ਅਨੁਸਾਰ, ਇਨ੍ਹਾਂ ਏਜੰਟਾਂ ਨੇ ਇੰਸਟਾਗ੍ਰਾਮ ’ਤੇ ਇਸ਼ਤਿਹਾਰ ਦੇ…
ਟਰੰਪ ਨੇ ‘ਟਰੂਥ ਸੋਸ਼ਲ’ ਪੋਸਟ ਵਿੱਚ ਖੁਦ ਨੂੰ ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਦੱਸਿਆ

ਟਰੰਪ ਨੇ ‘ਟਰੂਥ ਸੋਸ਼ਲ’ ਪੋਸਟ ਵਿੱਚ ਖੁਦ ਨੂੰ ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਦੱਸਿਆ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ 'ਟਰੂਥ ਸੋਸ਼ਲ' 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦਾ ਅਹੁਦਾ "ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ" ਲਿਖਿਆ ਹੋਇਆ ਹੈ। ਐਤਵਾਰ ਨੂੰ ਕੀਤੀ ਗਈ ਇਸ ਪੋਸਟ ਵਿੱਚ ਟਰੰਪ ਦੀ ਅਧਿਕਾਰਤ…
ਮਮਤਾ ਖ਼ਿਲਾਫ਼ ਈ ਡੀ ਸੁਪਰੀਮ ਕੋਰਟ ’ਚ

ਮਮਤਾ ਖ਼ਿਲਾਫ਼ ਈ ਡੀ ਸੁਪਰੀਮ ਕੋਰਟ ’ਚ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਪੱਛਮੀ ਬੰਗਾਲ ਸਰਕਾਰ ਵੱਲੋਂ ਉਨ੍ਹਾਂ ਦੇ ਕੰਮ ’ਚ ਦਖ਼ਲਅੰਦਾਜ਼ੀ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਈ ਡੀ ਨੇ ਕੋਲਾ ਘੁਟਾਲੇ ਦੇ ਸਬੰਧ ’ਚ ਸਿਆਸੀ ਸਲਾਹਕਾਰ ਕੰਪਨੀ ਆਈ-ਪੈਕ ਦੇ…
ਦਮ ਘੁਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਦਮ ਘੁਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਤਰਨ ਤਾਰਨ: ਅਲੀਪੁਰ (ਹਰੀਕੇ) ਵਿੱਚ ਅੱਜ ਰਾਤ ਵੇਲੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਧੂੰਏਂ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ; 10 ਸਾਲਾ ਲੜਕੇ ਦੀ ਹਾਲਤ ਗੰਭੀਰ ਹੈ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ…
ਜੰਮੂ ਕਸ਼ਮੀਰ: ਕੰਟਰੋਲ ਰੇਖਾ ਨੇੜਲੇ ਇਲਾਕਿਆਂ ਵਿੱਚ ਸ਼ੱਕੀ ਪਾਕਿਸਤਾਨੀ ਡਰੋਨ ਦਿਸੇ

ਜੰਮੂ ਕਸ਼ਮੀਰ: ਕੰਟਰੋਲ ਰੇਖਾ ਨੇੜਲੇ ਇਲਾਕਿਆਂ ਵਿੱਚ ਸ਼ੱਕੀ ਪਾਕਿਸਤਾਨੀ ਡਰੋਨ ਦਿਸੇ

ਜੰਮੂ: ਸੁਰੱਖਿਆ ਬਲਾਂ ਨੇ ਐਤਵਾਰ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਸਾਂਬਾ, ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸਰਹੱਦ (IB) ਅਤੇ ਕੰਟਰੋਲ ਰੇਖਾ (LoC) ਦੇ ਨਾਲ-ਨਾਲ ਕਈ ਮੂਹਰਲੇ ਇਲਾਕਿਆਂ ਵਿੱਚ ਸ਼ੱਕੀ ਡਰੋਨ ਦਿਸਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਰੇ…
IND vs NZ 1st ODI: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

IND vs NZ 1st ODI: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਵਡੋਦਰਾ: ਭਾਰਤ ਨੇ ਵਿਰਾਟ ਕੋਹਲੀ (93), ਕਪਤਾਨ ਸ਼ੁਭਮਨ ਗਿੱਲ (56) ਤੇ ਸ਼੍ਰੇਅਸ ਅੱਈਅਰ (49) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਅੱਜ ਇਥੇ ਪਹਿਲੇ ਇਕ ਰੋਜ਼ਾ ਮੈਚ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 301 ਦੌੜਾਂ ਦੇ ਜੇਤੂ ਟੀਚੇ ਨੂੰ 49…
ਇਰਾਨ ਵੱਲੋਂ ਅਮਰੀਕੀ ਫੌਜਾਂ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ

ਇਰਾਨ ਵੱਲੋਂ ਅਮਰੀਕੀ ਫੌਜਾਂ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ

ਇਰਾਨ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ ਹਨ। ਇਸ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਜੇ ਇਰਾਨ ਦੀ ਸਰਕਾਰ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਕਰਦੀ ਹੈ ਤਾਂ ਫੌਜੀ ਕਾਰਵਾਈ ਹੋ ਸਕਦੀ ਹੈ। ਇਸ ਸਬੰਧੀ ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ…
ਸੋਲਨ ਦੇ ਆਰਕੀ ਬਜ਼ਾਰ ਵਿੱਚ ਭਿਆਨਕ ਅੱਗ ਦਾ ਕਹਿਰ, ਇੱਕ ਬੱਚੇ ਦੀ ਮੌਤ ਕਈ ਲੋਕ ਫਸੇ

ਸੋਲਨ ਦੇ ਆਰਕੀ ਬਜ਼ਾਰ ਵਿੱਚ ਭਿਆਨਕ ਅੱਗ ਦਾ ਕਹਿਰ, ਇੱਕ ਬੱਚੇ ਦੀ ਮੌਤ ਕਈ ਲੋਕ ਫਸੇ

ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਆਰਕੀ ਬਜ਼ਾਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਅਤੇ ਚਾਰ ਤੋਂ ਪੰਜ ਲੋਕਾਂ ਦੇ ਇਮਾਰਤ ਵਿੱਚ ਫੱਸ ਗਏ। ਇਹ ਹਾਦਸਾ ਦੇਰ ਰਾਤ ਦੋ ਵਜੇ ਦੇ ਕਰੀਬ ਵਾਪਰਿਆ। ਜਿਸ…
ਆਲਮਵਾਲਾ ਨਹਿਰ ’ਚ ਕਾਰ ਡਿੱਗਣ ਕਾਰਨ ਮਾਂ-ਧੀ ਦੀ ਦਰਦਨਾਕ ਮੌਤ

ਆਲਮਵਾਲਾ ਨਹਿਰ ’ਚ ਕਾਰ ਡਿੱਗਣ ਕਾਰਨ ਮਾਂ-ਧੀ ਦੀ ਦਰਦਨਾਕ ਮੌਤ

ਲੰਬੀ: ਲੰਬੀ ਦੇ ਪਿੰਡ ਆਲਮਵਾਲਾ ਨੇੜੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਂ ਅਤੇ ਉਸਦੀ ਤਿੰਨ ਸਾਲਾ ਮਾਸੂਮ ਧੀ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਫਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਦਾ ਰਹਿਣ ਵਾਲਾ ਸਾਹਿਲ ਖੇੜਾ ਆਪਣੀ…
ਪੰਜਾਬ ਦੇ ਸ਼ਹਿਰਾਂ ’ਚ ਕੜਾਕੇ ਦੀ ਠੰਢ

ਪੰਜਾਬ ਦੇ ਸ਼ਹਿਰਾਂ ’ਚ ਕੜਾਕੇ ਦੀ ਠੰਢ

ਚੰਡੀਗਡ਼੍ਹ: ਚੰਡੀਗੜ੍ਹ- ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਦਰਜ ਕੀਤਾ ਜਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਠੰਢ ਨਾਲ ਨਜਿੱਠਣਾ ਪੈ ਰਿਹਾ…
ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ

ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ

ਨਿਊਜ਼ੀਲੈਂਡ ਵਿਚ ਮੁੜ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ। ਉਂਝ ਟੌਰੰਗਾ ’ਚ ਨਗਰ ਕੀਰਤਨ ਨੂੰ ਰੋਕਿਆ ਨਹੀਂ ਗਿਆ ਪਰ ਇਸ ਦੇ ਵਿਰੋਧ ਵਿਚ ਸਥਾਨਕ ਚਰਚ ਨਾਲ ਜੁੜੇ ਲੋਕ ਸੜਕਾਂ ’ਤੇ ਉਤਰ ਆਏ ਅਤੇ ਮਾਓਰੀ ਹਾਕਾ ਡਾਂਸ ਕੀਤਾ। ਵਿਰੋਧ ਕਰ…
ਫ਼ਿਰਕੂ ਹਿੰਸਾ ਭੜਕਾਉਣਾ ਚਾਹੁੰਦੀ ਹੈ ਭਾਜਪਾ: ਮਾਨ

ਫ਼ਿਰਕੂ ਹਿੰਸਾ ਭੜਕਾਉਣਾ ਚਾਹੁੰਦੀ ਹੈ ਭਾਜਪਾ: ਮਾਨ

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਦਿੱਲੀ ਵਿਧਾਨ ਸਭਾ ਦੀ ਵੀਡੀਓ ਨਾਲ ਛੇੜਛਾੜ ਕਰਨ ਲਈ ਭਾਜਪਾ ਦੀ ਨਿਖੇਧੀ ਕਰਦਿਆਂ, ਇਸ ਨੂੰ ਪੰਜਾਬ ਵਿੱਚ ਫ਼ਿਰਕੂ ਹਿੰਸਾ ਭੜਕਾਉਣ ਦੀ ਘਟੀਆ ਸਾਜ਼ਿਸ਼ ਕਰਾਰ ਦਿੱਤਾ…
ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ

ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ

ਸੰਗਰੂਰ: ਇੱਥੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਇਸ ਦੌਰਾਨ ਇੱਕ ਬੇਰੁਜ਼ਗਾਰ ਦੀ ਪੱਗ, ਕਈ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਇੱਕ ਡੀਐੱਸਪੀ ਦੀ ਵਰਦੀ ਦਾ ਬੈਜ ਵੀ ਉੱਖੜ ਗਿਆ।…
ਭਗਵੰਤ ਮਾਨ ਨੇ ਦਿੱਲੀ ਵਾਲਿਆਂ ਅੱਗੇ ਗੋਡੇ ਟੇਕੇ: ਹਰਸਿਮਰਤ

ਭਗਵੰਤ ਮਾਨ ਨੇ ਦਿੱਲੀ ਵਾਲਿਆਂ ਅੱਗੇ ਗੋਡੇ ਟੇਕੇ: ਹਰਸਿਮਰਤ

ਮਾਨਸਾ: ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੂਬੇ ਨੂੰ ‘ਦਿੱਲੀ ਵਾਲਿਆਂ’ ਨੂੰ ਸੌਂਪ ਦਿੱਤਾ ਹੈ, ਜੋ ਪੰਜਾਬ ਨੂੰ ਲੁੱਟਣ ਦੇ ਨਾਲ-ਨਾਲ ਸਰਕਾਰੀ ਜ਼ਮੀਨਾਂ ਵੇਚਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ…