Operation Prahar Tarn Taran: ਅਪਰੇਸ਼ਨ ਪ੍ਰਹਾਰ ਤਹਿਤ ਤਲਾਸ਼ੀ

Operation Prahar Tarn Taran: ਅਪਰੇਸ਼ਨ ਪ੍ਰਹਾਰ ਤਹਿਤ ਤਲਾਸ਼ੀ

ਤਰਨ ਤਾਰਨ : ਗੈਂਗਸਟਰਾਂ, ਅਪਰਾਧਿਕ ਨੈੱਟਵਰਕਾਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਤਰਨ ਤਾਰਨ ਪੁਲੀਸ ਨੇ ਜ਼ਿਲ੍ਹਾ ਭਰ ਵਿੱਚ ‘ਅਪਰੇਸ਼ਨ ਪ੍ਰਹਾਰ ਗੈਂਗਸਟਰਾਂ ’ਤੇ ਵਾਰ’ ਤਹਿਤ ਵਿਆਪਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਮੁਹਿੰਮ ਚਲਾਈ।ਇਸ ਮੁਹਿੰਮ ਦੀ ਅਗਵਾਈ ਡੀ ਆਈ ਜੀ ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐੱਸ ਐੱਸ ਪੀ ਤਰਨ ਤਾਰਨ ਸੁਰੇਂਦਰਾ ਲਾਂਬਾ ਵੱਲੋਂ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਪੁਲੀਸ ਦੀ ਭਾਰੀ ਫੋਰਸ ਤਾਇਨਾਤ ਕਰ ਕੇ ਯੋਜਨਾਬੱਧ ਤਰੀਕੇ ਨਾਲ ਤਲਾਸ਼ੀ ਲਈ ਗਈ, ਸ਼ੱਕੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ, ਅਤੇ ਅਪਰਾਧਿਕ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ। ਇਸ ਮੁਹਿੰਮ ਵਿੱਚ ਚਾਰ ਸੁਪਰਡੈਂਟ ਆਫ਼ ਪੁਲੀਸ (ਐੱਸ ਪੀ) ਅਤੇ 14 ਡਿਪਟੀ ਸੁਪਰਡੈਂਟ ਆਫ਼ ਪੁਲੀਸ (ਡੀ ਐੱਸ ਪੀ), 16 ਸਟੇਸ਼ਨ ਹਾਊਸ ਅਫ਼ਸਰ (ਥਾਣਾ ਮੁਖੀ) ਅਤੇ 1000 ਹੋਰ ਪੁਲੀਸ ਮੁਲਾਜ਼ਮ ਸ਼ਾਮਲ ਕੀਤੇ ਗਏ। ਇਸ ਮੁਹਿੰਮ ਦੌਰਾਨ 80 ਤੋਂ ਵੱਧ ਲੋੜੀਂਦੇ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।

Share: