Kulgam Encounter: ਮੁੱਠਭੇੜ ਦੌਰਾਨ ਮਾਰਿਆ ਗਿਆ ਮੋਸਟ ਵਾਂਟੇਡ ਅਤਿਵਾਦੀ ਲਤੀਫ਼ ਭੱਟ; ਸੀਆਰਪੀਐੱਫ ਜਵਾਨਾਂ ‘ਤੇ ਹਮਲੇ ‘ਚ ਸੀ ਸ਼ਾਮਲ

Kulgam Encounter: ਮੁੱਠਭੇੜ ਦੌਰਾਨ ਮਾਰਿਆ ਗਿਆ ਮੋਸਟ ਵਾਂਟੇਡ ਅਤਿਵਾਦੀ ਲਤੀਫ਼ ਭੱਟ; ਸੀਆਰਪੀਐੱਫ ਜਵਾਨਾਂ ‘ਤੇ ਹਮਲੇ ‘ਚ ਸੀ ਸ਼ਾਮਲ

ਸ਼੍ਰੀਨਗਰ : ਸੁਰੱਖਿਆ ਬਲਾਂ ਲਈ ਇੱਕ ਵੱਡੀ ਕਾਮਯਾਬੀ ਵਜੋਂ ਪਿਛਲੇ ਹਫ਼ਤੇ ਸੀ.ਆਰ.ਪੀ.ਐੱਫ. (CRPF) ਦੇ ਜਵਾਨਾਂ ‘ਤੇ ਹੋਏ ਹਮਲੇ ਅਤੇ ਦੱਖਣੀ ਕਸ਼ਮੀਰ ਵਿੱਚ ਹੋਰ ਹਮਲਿਆਂ ਵਿੱਚ ਸ਼ਾਮਲ ਲਸ਼ਕਰ-ਏ-ਤਇਬਾ (LeT) ਦਾ  ਕਮਾਂਡਰ ਮੁਹੰਮਦ ਲਤੀਫ਼ ਭੱਟ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭੱਟ ਮਾਰਿਆ ਗਿਆ ਹੈ, ਹਾਲਾਂਕਿ ਅਜੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ। ਉਹ ਜੰਗਲਪੋਰਾ ਵਿਖੇ ਹੋਏ ਮੁਕਾਬਲੇ ਵਿੱਚ ਉਸ ਮੁੱਠਭੇੜ ਤੋਂ ਇੱਕ ਦਿਨ ਬਾਅਦ ਮਾਰਿਆ ਗਿਆ, ਜਿਸ ਵਿੱਚ ਉਸ ਦਾ ਸਾਥੀ ਉਮਰ ਨਿਸਾਰ ਡਾਰ ਮਾਰਿਆ ਗਿਆ ਸੀ ਅਤੇ ਉਹ ਖੁਦ ਬਚ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਬੁੱਧਵਾਰ ਤੜਕੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ ਸੀ ਅਤੇ ਸੂਤਰਾਂ ਨੇ ਦੱਸਿਆ ਸੀ ਕਿ ਲੋੜੀਂਦਾ ਲਸ਼ਕਰ ਕਮਾਂਡਰ ਮੁਹੰਮਦ ਲਤੀਫ਼ ਭੱਟ ਇਸ ਇਲਾਕੇ ਵਿੱਚ ਘਿਰਿਆ ਹੋਇਆ ਸੀ। ਕਸ਼ਮੀਰ ਪੁਲੀਸ ਨੇ ਐਕਸ (X) ‘ਤੇ ਦੱਸਿਆ ਕਿ ਕੁਲਗਾਮ ਵਿੱਚ ਅਤਿਵਾਦੀਆਂ ਅਤੇ ਜੰਮੂ-ਕਸ਼ਮੀਰ ਪੁਲੀਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਪਾਰਟੀ ਵਿਚਕਾਰ ਮੁਕਾਬਲਾ ਸ਼ੁਰੂ ਹੋ ਹੋੲਆ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਪੁਖ਼ਤਾ ਸੂਚਨਾ ਮਿਲਣ ਤੋਂ ਬਾਅਦ ਜੰਗਲਪੋਰਾ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਜਿਵੇਂ ਹੀ ਸੁਰੱਖਿਆ ਬਲ ਉਸ ਥਾਂ ਦੇ ਨੇੜੇ ਪਹੁੰਚੇ, ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁੱਠਭੇੜ ਸ਼ੁਰੂ ਹੋ ਗਈ।

ਅਖਰਾਨ ਵਿਖੇ ਸੀ.ਆਰ.ਪੀ.ਐੱਫ. ਜਵਾਨਾਂ ‘ਤੇ ਹੋਏ ਹਮਲੇ ਤੋਂ ਬਾਅਦ ਪੂਰੇ ਦੱਖਣੀ ਕਸ਼ਮੀਰ ਵਿੱਚ ਤੇਜ਼ ਕੀਤੀਆਂ ਗਈਆਂ ਕਾਰਵਾਈਆਂ ਦਰਮਿਆਨ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲਾਰੂ ਕੁਲਗਾਮ ਵਿਖੇ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤਇਬਾ (LeT) ਦੇ ਲੋੜੀਂਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਦਾ ਕਰੀਬੀ ਸਾਥੀ ਉਮਰ ਨਿਸਾਰ ਡਾਰ ਮਾਰਿਆ ਗਿਆ ਸੀ, ਜਦਕਿ ਭੱਟ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।

ਪੁਲੀਸ ਨੇ ਦੱਸਿਆ ਕਿ ਭੱਟ ਅਤੇ ਡਾਰ ਨੇ ਪਿਛਲੇ ਹਫ਼ਤੇ ਅਖਰਾਨ ਵਿਖੇ ਹਮਲਾ ਕੀਤਾ ਸੀ। ਭੱਟ ਵਾਦੀ ਵਿੱਚ ਸਭ ਤੋਂ ਵੱਧ ਲੋੜੀਂਦਾ ਸਥਾਨਕ ਅਤਿਵਾਦੀ ਹੈ ਅਤੇ ਕਥਿਤ ਤੌਰ ‘ਤੇ ਪਹਿਲਾਂ ਵੀ ਕਈ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ। ਸੀ.ਸੀ.ਟੀ.ਵੀ. (CCTV) ਫੁਟੇਜ ਵਿੱਚ 11 ਨਵੰਬਰ ਨੂੰ ਸੀ.ਆਰ.ਪੀ.ਐੱਫ. ਜਵਾਨਾਂ ‘ਤੇ ਹੋਏ ਹਮਲੇ ਤੋਂ ਇੱਕ ਦਿਨ ਪਹਿਲਾਂ ਭੱਟ ਅਤੇ ਉਸ ਦੇ ਮਾਰੇ ਗਏ ਸਾਥੀ ਉਮਰ ਨਿਸਾਰ ਡਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਕਈ ਥਾਵਾਂ ‘ਤੇ ਰੇਕੀ (ਜਾਸੂਸੀ) ਕਰਦੇ ਹੋਏ ਦੇਖਿਆ ਗਿਆ ਸੀ, ਜਿਸ ਹਮਲੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ।

Share: