ਵੈਨਕੂਵਰ : ਤੇਜ਼ ਝੱਖੜ ਦੀ ਮਾਰ ਸਹਿਣ ਤੋਂ ਬਾਅਦ ਆਮ ਸਥਿਤੀ ਵੱਲ ਮੁੜ ਰਹੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਲੋਕਾਂ ਨੂੰ ਤੇਜ਼ ਮੀਂਹ ਅਤੇ ਹੜ੍ਹਾਂ ਤੋਂ ਬਚਾਅ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿੱਚ ਆਈ ਖਰਾਬੀ ਅਤੇ 250 ਮਿਲੀਮੀਟਰ ਮੀਂਹ ਕਾਰਨ ਹੜ੍ਹਾਂ ਦੇ ਖਤਰੇ ਬਾਰੇ ਸਾਵਧਾਨ ਕਰਦਿਆਂ ਉੱਚੀਆਂ ਤੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ ਵੈਨਕੂਵਰ ਦੀਪ ਦੇ ਪੈਂਬਰਟਨ ਕਸਬੇ ਦੇ ਆਸਪਾਸ ਵਾਲੇ ਲੋਕਾਂ ਨੂੰ ਹੋਰ ਵੀ ਸਾਵਧਾਨ ਹੋਣ ਲਈ ਕਿਹਾ ਗਿਆ ਹੈ। ਐਨਵਾਇਰਮੈਂਟ ਤੇ ਕਲਾਈਮੇਟ ਚੇਜਜ਼ ਕੈਨੇਡਾ ਦੇ ਵਿਗਿਆਨੀ ਨੇ ਕਿਹਾ ਹੈ ਕਿ ਬੇਮੌਸਮੇ ਹਾਲਾਤਾਂ ਵਿੱਚ ਹੋਣ ਜਾ ਰਹੇ ਕੁਦਰਤੀ ਬਦਲਾਵਾਂ ਨੂੰ ਕੁਦਰਤੀ ਕਰੋਪੀ ਦੇ ਰੂਪ ਦੇ ਸੰਦਰਭ ਵਿੱਚ ਸਮਝਿਆ ਜਾਣਾ ਚਾਹੀਦਾ ਹੈ ਤੇ ਉਸਦਾ ਮੁਕਾਬਲਾ ਕਰਦਿਆਂ, ਆਪਣੀ ਸੁਰੱਖਿਆ ਬਾਰੇ ਸੋਚਣ ਤੇ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਗਰਮੀਆਂ ਵਿੱਚ ਪਏ ਸੋਕੇ ਕਾਰਨ ਅਤੇ ਹੁਣ ਮੀਂਹ ਕਾਰਨ ਹੋਈ ਗਿੱਲੀ ਮਿੱਟੀ ਆਪਣੀ ਪਕੜ ਘਟਾ ਲੈਂਦੀ ਹੈ ਜਿਸ ਕਾਰਨ ਇਸ ਮੌਸਮ ਵਿੱਚ ਦਰਖਤਾਂ ਦੀਆਂ ਜੜ੍ਹਾਂ ਦੀ ਮਿੱਟੀ ਵਿੱਚ ਪਕੜ ਢਿੱਲੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਡਿੱਗਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਬੀਸੀ ਹਾਈਡਰੋ ਵੱਲੋਂ ਬਿਜਲੀ ਬੰਦ ਹੋਣ ਦੇ ਖਤਰੇ ਬਾਰੇ ਵੀ ਲੋਕਾਂ ਨੂੰ ਸਾਵਧਾਨ ਹੋਣ ਅਤੇ ਕੁਝ ਦਿਨਾਂ ਦੇ ਖਾਣ ਪੀਣ ਦੇ ਸਮਾਨ ਦਾ ਤਿਆਰ ਰੱਖਣ ਲਈ ਕਿਹਾ ਗਿਆ ਹੈ। ਕੁੱਝ ਹੋਰ ਵਿਭਾਗਾਂ ਵਲੋਂ ਵੀ ਵੱਖਰੀ ਤਰਾਂ ਦੀਆਂ ਚੁਣੌਤੀਆਂ ਕਾਰਣ ਦੇ ਦੁਰਪ੍ਰਭਾਵ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
Posted inCanada
British Columbia floods: ਬ੍ਰਿਟਿਸ਼ ਕੋਲੰਬੀਆ ‘ਚ ਮੀਂਹ ਕਾਰਨ ਹੜ੍ਹਾਂ ਦਾ ਖ਼ਤਰਾ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਹਦਾਇਤ

