ਜੰਮੂ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚੋਂ ਵੀਰਵਾਰ ਤੜਕੇ ਦੋ ਲਾਪਤਾ ਵਿਸ਼ੇਸ਼ ਪੁਲੀਸ ਅਧਿਕਾਰੀਆਂ (SPOs) ਦੀਆਂ ਗੋਲੀਆਂ ਨਾਲ ਛਲਣੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਦੋਵੇਂ ਇੱਕ ਦਿਨ ਪਹਿਲਾਂ ਦੂਰ-ਦੁਰਾਡੇ ਦੇ ਇਲਾਕੇ ਡੱਛਣ (Dachhan) ਤੋਂ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ, ਮਾਰੇ ਗਏ ਮੁਲਾਜ਼ਮਾਂ ਦੇ ਸਰਵਿਸ ਹਥਿਆਰ ਨਹੀਂ ਮਿਲੇ ਹਨ, ਜਿਸ ਨਾਲ ਇਸ ਘਟਨਾ ਪਿੱਛੇ ਅਤਿਵਾਦੀ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੋਵਾਂ ਵਿਅਕਤੀਆਂ ਦੀ ਪਛਾਣ ਬਾਬੀ ਚੰਦ (57) ਅਤੇ ਰਛਪਾਲ ਕੁਮਾਰ (45) ਵਜੋਂ ਹੋਈ ਹੈ। ਉਹ ਡੱਛਣ ਦੇ ਪਿੰਡ ਕਿਆਰ ਵਿਖੇ ਸਥਾਨਕ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ (SOG) ਵਿੱਚ ਤਾਇਨਾਤ ਸਨ ਅਤੇ ਬੁੱਧਵਾਰ ਨੂੰ ਆਪਣੇ ਕੈਂਪ ਤੋਂ ਧਾਰਨਾ-ਮੜਵਾਹ ਵਿਖੇ ਸਥਿਤ ਫ਼ੌਜ ਦੀ ਚੌਕੀ ਵੱਲ ਜਾਂਦੇ ਸਮੇਂ ਲਾਪਤਾ ਹੋ ਗਏ ਸਨ।
Posted inJammu Kashmir
SPOs found dead: ਕਿਸ਼ਤਵਾੜ ’ਚ ਦੋ ਲਾਪਤਾ ਐੱਸ ਪੀ ਓਜ਼ ਦੀਆਂ ਗੋਲੀਆਂ ਨਾਲ ਛਲਣੀ ਲਾਸ਼ਾਂ ਬਰਾਮਦ

