ਪਾਕਿਸਤਾਨ: ਖ਼ੈਬਰ ਪਖਤੂਨਖਵਾ ’ਚ ਪੁਲੀਸ ਚੌਕੀ ‘ਤੇ ਹਮਲਾ; 12 ਜਵਾਨਾਂ ਸਣੇ 15 ਹਲਾਕ

ਪਾਕਿਸਤਾਨ: ਖ਼ੈਬਰ ਪਖਤੂਨਖਵਾ ’ਚ ਪੁਲੀਸ ਚੌਕੀ ‘ਤੇ ਹਮਲਾ; 12 ਜਵਾਨਾਂ ਸਣੇ 15 ਹਲਾਕ

ਪੇਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖ਼ੈਬਰ ਪਖਤੂਨਖਵਾ ਦੇ ਟਾਂਕ ਜ਼ਿਲ੍ਹੇ ਵਿੱਚ ਇੱਕ ਸਾਂਝੀ ਪੁਲੀਸ ਚੌਕੀ ’ਤੇ ਹੋਏ ਦਹਿਸ਼ਤੀ ਹਮਲੇ ਵਿੱਚ 12 ਫ਼ੌਜੀ ਜਵਾਨਾਂ ਸਮੇਤ 15 ਸੁਰੱਖਿਆ ਕਰਮੀ ਮਾਰੇ ਗਏ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ.ਐੱਸ.ਪੀ.ਆਰ. (ISPR) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਹਾਦਸਾ ਤੜਕੇ ਵਾਪਰਿਆ। ਮ੍ਰਿਤਕਾਂ ਵਿੱਚ 12 ਸੈਨਿਕਾਂ ਤੋਂ ਇਲਾਵਾ ਦੋ ਪੁਲੀਸ ਅਧਿਕਾਰੀ ਅਤੇ ਜੰਗਲਾਤ ਵਿਭਾਗ ਦਾ ਇੱਕ ਸਾਬਕਾ ਕਰਮਚਾਰੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਦਹਿਸ਼ਤਗਰਦਾਂ ਨੇ ਚੌਕੀ ਦੀ ਸੁਰੱਖਿਆ ‘ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ। ਭੱਜਦੇ ਹੋਏ ਅਤਿਵਾਦੀਆਂ ਨੇ ਬਾਰੂਦ ਨਾਲ ਭਰੀ ਇੱਕ ਗੱਡੀ ਚੌਕੀ ਦੀ ਬਾਹਰੀ ਕੰਧ ਵਿਚ ਮਾਰ ਦਿੱਤੀ, ਜਿਸ ਨਾਲ ਹੋਏ ਧਮਾਕੇ ਕਾਰਨ 15 ਜਵਾਨ ਮਾਰੇ ਗਏ ਅਤੇ ਚੌਕੀ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ।

12 ਦਹਿਸ਼ਤਗਰਦ ਹਲਾਕ; ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ

ਇਸ ਹਮਲੇ ਤੋਂ ਬਾਅਦ ਭੱਜ ਰਹੇ ਅਤਿਵਾਦੀਆਂ ਦਾ ਪਿੱਛਾ ਕਰਦਿਆਂ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਵਿੱਚ 12 ਅਤਿਵਾਦੀਆਂ ਨੂੰ ਮਾਰ ਮੁਕਾਇਆ। ISPR ਅਨੁਸਾਰ ਬਾਕੀ ਬਚੇ ਅਤਿਵਾਦੀਆਂ ਦਾ ਸਫਾਇਆ ਕਰਨ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਫ਼ੌਜ ਨੇ ਇਸ ਹਮਲੇ ਲਈ ‘ਫਿਤਨਾ-ਅਲ-ਖਵਾਰਿਜੀ’ (Fitna-al-Khawarij) ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਕਿ ਬੈਨ ਕੀਤੇ ਗਏ ‘ਤਹਿਰੀਕ-ਏ-ਤਾਜ਼ਿਕ-ਤਾਲਿਬਾਨ ਪਾਕਿਸਤਾਨ’ (TTP) ਲਈ ਵਰਤਿਆ ਜਾਂਦਾ ਹੈ। ਖ਼ੈਬਰ ਪਖਤੂਨਖਵਾ ‘ਚ ਵਧਦੀ ਹਿੰਸਾ ਸੈਂਟਰ ਫਾਰ ਰਿਸਰਚ ਐਂਡ ਸਿਕਿਓਰਿਟੀ ਸਟੱਡੀਜ਼ ਦੀ ਸਾਲਾਨਾ ਸੁਰੱਖਿਆ ਰਿਪੋਰਟ 2025 ਅਨੁਸਾਰ ਖ਼ੈਬਰ ਪਖਤੂਨਖਵਾ ਵਿੱਚ ਪਿਛਲੇ ਸਾਲ ਹਿੰਸਾ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ, ਜਿੱਥੇ ਹਿੰਸਕ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 2024 ਵਿੱਚ 1,620 ਤੋਂ ਵਧ ਕੇ 2025 ਵਿੱਚ 2,331 ਹੋ ਗਈ ਹੈ।

Share: