ਨਵੀਂ ਦਿੱਲੀ : ਅਗਲੇ ਮਹੀਨੇ ਹੋਣ ਵਾਲੇ ਐੱਫ ਆਈ ਐੱਚ ਹਾਕੀ ਆਲਮੀ ਕੱਪ ਲਈ ਭਾਰਤ ਦੀਆਂ ਤਿਆਰੀਆਂ ਵਿਚਕਾਰ ਸਰੀਰਕ ਤਾਕਤ ਅਤੇ ਕੰਡੀਸ਼ਨਿੰਗ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਕੋਚਾਂ ਕ੍ਰੈਗ ਫੁਲਟਨ ਅਤੇ ਜੋਰਡ ਮਾਰੀਨ ਦਾ ਕਹਿਣਾ ਹੈ ਕਿ ਚੱਲ ਰਹੇ ਕੌਮੀ ਕੈਂਪਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੁਰਸ਼ ਅਤੇ ਮਹਿਲਾ ਟੀਮਾਂ ਇਸ ਵੱਡੇ ਟੂਰਨਾਮੈਂਟ ਲਈ ਜਿਸਮਾਨੀ ਤੌਰ ’ਤੇ ਆਪਣੇ ਸਿਖਰ ’ਤੇ ਹੋਣ। ਹਾਕੀ ਸੰਸਾਰ ਕੱਪ 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਖੇਡਿਆ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪੁਰਸ਼ਾਂ ਅਤੇ ਮਹਿਲਾਵਾਂ ਦੇ ਟੂਰਨਾਮੈਂਟ ਇੱਕੋ ਸਮੇਂ ਕਰਵਾਏ ਜਾ ਰਹੇ ਹਨ। ਭਾਰਤੀ ਟੀਮ ਨੂੰ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਪੂਲ ‘ਡੀ’ ਵਿੱਚ ਰੱਖਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 15 ਅਗਸਤ ਨੂੰ ਵੇਲਜ਼ ਵਿਰੁੱਧ ਕਰੇਗਾ।
Posted inNew Delhi
World cup ਦੀਆਂ ਤਿਆਰੀਆਂ ’ਚ ਜੁਟੀਆਂ Indian Hockey Teams

