ਕਾਰਲਸਨ ਤੋਂ ਵੀ ਖ਼ਤਰਨਾਕ ਹੈ ਪ੍ਰਗਨਾਨੰਦਾ: ਥਿਪਸੇ

ਕਾਰਲਸਨ ਤੋਂ ਵੀ ਖ਼ਤਰਨਾਕ ਹੈ ਪ੍ਰਗਨਾਨੰਦਾ: ਥਿਪਸੇ

ਨਵੀਂ ਦਿੱਲੀ : ਅਰਜੁਨ ਪੁਰਸਕਾਰ ਜੇਤੂ ਗਰੈਂਡਮਾਸਟਰ ਪਰਵੀਨ ਥਿਪਸੇ ਨੇ ਨੌਰਵੇ ਸ਼ਤਰੰਜ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਆਰ ਪ੍ਰਗਨਾਨੰਦਾ ਦੀ ਸ਼ਲਾਘਾ ਕਰਦਿਆਂ ਉਸ ਨੂੰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨਾਲੋਂ ਵੀ ਵੱਧ ਖ਼ਤਰਨਾਕ ਦੱਸਿਆ ਹੈ। ਉਸ ਨੇ ਕਿਹਾ ਕਿ ਮੌਜੂਦਾ ਲੈਅ ਮੁਤਾਬਕ ਉਹ ਸਭ ਤੋਂ ਮਜ਼ਬੂਤ ਭਾਰਤੀ ਖਿਡਾਰੀ ਹੈ। ਥਿਪਸੇ ਨੇ ਇਸ ਜਿੱਤ ਨੂੰ ਭਾਰਤੀ ਸ਼ਤਰੰਜ ਲਈ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਪ੍ਰਗਨਾਨੰਦਾ ਨੇ ਹੁਣ ਵਿਰੋਧੀ ਖਿਡਾਰੀਆਂ ਦੀਆਂ ਚਾਲਾਂ ਨਾਕਾਮ ਕਰਨੀਆਂ ਸਿੱਖ ਲਈਆਂ ਹਨ। ਦੂਜੇ ਪਾਸੇ ਪ੍ਰਗਨਾਨੰਦਾ ਦੀ ਮਾਂ ਨਾਗਾਲਕਸ਼ਮੀ ਨੇ ਇਸ ਇਤਿਹਾਸਕ ਕਾਮਯਾਬੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਹਾਰ ਦੇ ਬਾਵਜੂਦ ਲਗਾਤਾਰ ਕੋਸ਼ਿਸ਼ਾਂ ਕਰਨ ਨਾਲ ਹੀ ਸਫਲਤਾ ਮਿਲਦੀ ਹੈ।

Share: