ਨਵੀਂ ਦਿੱਲੀ : ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੇ ਅੱਜ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਤਸਵੀਰ, ਜਿਸ ਵਿੱਚ ਉਹ ਮੰਗਲਸੂਤਰ ਅਤੇ ਹਰੀਆਂ ਚੂੜੀਆਂ ਪਹਿਨੀ ਹੋਈ ਦਿਖਾਈ ਦੇ ਰਹੀ ਹੈ, ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਮੈਂ ਲੁਕ-ਛਿਪ ਕੇ ਵਿਆਹ ਨਹੀਂ ਕਰਾਂਗੀ, ਮੈਂ ਵਾਅਦਾ ਕਰਦੀ ਹਾਂ।’’ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਤਸਵੀਰ ਤੋਂ ਬਾਅਦ ਇਹ ਖ਼ਦਸ਼ੇ ਜ਼ਾਹਿਰ ਕੀਤੇ ਜਾ ਰਹੇ ਸੀ ਕਿ ‘ਤਨੂ ਵੈੱਡਜ਼ ਮਨੂ’ ਦੀ ਅਦਾਕਾਰਾ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੇ ਇੱਕ ਕਿਰਦਾਰ ਦੇ ਪਹਿਰਾਵੇ ਵਿੱਚ ਖਿੱਚੀ ਗਈ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ‘‘ਮੈਂ ਹਰ ਰੋਜ਼ ਸ਼ਹਿਰ ਅਤੇ ਇਸ ਦੇ ਆਸ-ਪਾਸ ਸ਼ੂਟਿੰਗ ਕਰ ਰਹੀ ਹਾਂ, ਕਿਸੇ ਨੇ ਕਿਰਦਾਰ ਦੇ ਮੇਕਅੱਪ ਵਾਲੀ ਇਹ ਤਸਵੀਰ ਖਿੱਚ ਲਈ ਅਤੇ ਹੁਣ ਮੈਨੂੰ ਲਗਾਤਾਰ ਫੋਨ ਆ ਰਹੇ ਹਨ ਪਰ ਮੈਂ ਲੁਕ-ਛਿਪ ਕੇ ਵਿਆਹ ਨਹੀਂ ਕਰਾਂਗੀ, ਮੈਂ ਵਾਅਦਾ ਕਰਦੀ ਹਾਂ।’’
Posted inNew Delhi
Kangana Ranaut ਨੇ ਗੁਪਤ ਵਿਆਹ ਦੀਆਂ ਅਫ਼ਵਾਹਾਂ ਨੂੰ ਨਕਾਰਿਆ

