Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

ਨਵੀਂ ਦਿੱਲੀ : ਆਸਟਰੇਲੀਆ ਦੀ ਬਿੱਗ ਬੈਸ਼ ਲੀਗ ਦੇ ਅਗਲੇ ਸੀਜ਼ਨ ਦਾ ਪਹਿਲਾ ਮੁਕਾਬਲਾ ਇਸ ਸਾਲ ਦਸੰਬਰ ਵਿੱਚ ਚੇਨੱਈ ਵਿੱਚ ਖੇਡਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕ੍ਰਿਕਟ ਆਸਟਰੇਲੀਆ ਦਾ ਵਫ਼ਦ ਇਸ ਹਫ਼ਤੇ ਐੱਮ ਏ ਚਿਦੰਬਰਮ ਸਟੇਡੀਅਮ ਦਾ ਜਾਇਜ਼ਾ ਲੈਣ ਲਈ ਚੇਨੱਈ ਪਹੁੰਚਿਆ ਸੀ। ਇਹ ਸਟੇਡੀਅਮ ਆਈ ਪੀ ਐੱਲ ਦੀ ਟੀਮ ਚੇਨੱਈ ਸੁਪਰ ਕਿੰਗਜ਼ ਦਾ ਘਰੇਲੂ ਮੈਦਾਨ ਹੈ। ਕ੍ਰਿਕਟ ਆਸਟਰੇਲੀਆ ਦੇ ਨੁਮਾਇੰਦੇ ਅਨੁਸਾਰ ਚੇਨੱਈ ਵਿੱਚ ਮੈਚ ਕਰਵਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ, ਤਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਗੂੜ੍ਹੇ ਹੋ ਸਕਣ; ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਦੇਵਜੀਤ ਸੈਕੀਆ ਨੇ ਇਸ ਮਾਮਲੇ ’ਤੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Share: