Patiala Accident: ਬੱਸ ਪਲਟਣ ਕਾਰਨ 1 ਦੀ ਮੌਤ, ਦਰਜਨ ਜਖਮੀ

Patiala Accident: ਬੱਸ ਪਲਟਣ ਕਾਰਨ 1 ਦੀ ਮੌਤ, ਦਰਜਨ ਜਖਮੀ

ਘੱਗਾ(ਪਟਿਆਲਾ): ਇੱਥੇ ਘੱਗਾ ਵਿਖੇ ਇੱਕ ਟੂਰਿਸਟ ਬੱਸ ਦੇ ਅਚਾਨਕ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਤੇ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਇਸ ਦੌਰਾਨ ਜ਼ਖਮੀਆਂ ਨੂੰ 108 ਐਬੂਲੈਂਸ ਜਰੀਏ ਸਮਾਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਕੁਝ ਦੀ ਹਾਲਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸਦੀਆਂ ਦੋਵੇਂ ਲੱਤਾਂ ਕਾਫੀ ਨੁਕਸਾਨੀਆਂ ਗਈਆਂ ਸਨ। ਰਵਿਆਂ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਕਰੀਬ 3 ਵਜੇ ਵਾਪਰਿਆ ਜਦੋਂ ਹਾਦਸਾਗ੍ਰਸਤ ਹੋਈ ਬੱਸ ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ। ਜਿਉਂ ਹੀ ਬੱਸ ਘੱਗਾ ਸ਼ਹਿਰ ਦੇ ਵਿੱਚ ਦਾਖਲ ਹੋਈ ਤਾਂ ਅਤਾਲਾਂ ਮੋੜ ਕੋਲ ਬੱਸ ਇੱਕ ਪਾਸੇ ਪਲਟ ਗਈ। ਬੱਸ ਵਿੱਚ ਕੁਝ ਬੱਚੇ ਵੀ ਸਵਾਰ ਸਨ। ਅਚਾਨਕ ਚੱਲਦੀ ਬੱਸ ਦੇ ਪਲਟਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪਰ ਬੱਸ ਦੇ ਪਲਟਣ ਵਾਲੀ ਥਾਂ ਤੋਂ ਕੁੱਝ ਪਿੱਛੇ ਬਿਜਲੀ ਦੇ ਦੋ ਖੰਭੇ ਤੇ ਤਾਰਾਂ ਟੁੱਟੀਆਂ ਨਜ਼ਰ ਪੈ ਰਹੀਆਂ ਹਨ। ਪੁਲੀਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

Share: