AAP MLA ਰਮਨ ਅਰੋੜਾ ਨੇ ਮੋੜੀ ਸਰਕਾਰੀ ਸੁਰੱਖਿਆ

AAP MLA ਰਮਨ ਅਰੋੜਾ ਨੇ ਮੋੜੀ ਸਰਕਾਰੀ ਸੁਰੱਖਿਆ

ਜਲੰਧਰ (ਮਨੀਸ਼ ਰਿਹਾਨ) : ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਵਿੱਚ ਸਿਆਸਤ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ। ਇੱਥੋਂ ਦੇ ਵਿਧਾਇਕ ਰਮਨ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕੀਤਾ ਹੈ।  ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਿਖਿਆ ਹੈ ਕਿ ਜਿਹੜੀ ਪੁਲੀਸ ਮੇਰੇ ਬਾਲਾ ਜੀ ਦੇ ਕੰਮ ਦੇ ਵਿੱਚ ਵਿਘਨ ਪਾਉਂਦੀ ਹੈ ਉਹ ਪੁਲੀਸ ਦੀ ਸੁਰੱਖਿਆ ਮੈਨੂੰ ਨਹੀਂ ਚਾਹੀਦੀ।

ਜ਼ਿਕਰਯੋਗ ਹੈ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਦੇ ਆ ਰਹੇ ਹਨ।  ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਸੀ।  ਜਲੰਧਰ ਸੈਂਟਰਲ ਹਲਕੇ ਵਿੱਚ ਸੂਬਾ ਸਰਕਾਰ ਨੇ ਨਿਤਿਨ ਕੋਹਲੀ ਨੂੰ ਹਲਕਾ ਇੰਚਾਰਜ ਬਣਾ ਕੇ ਲੋਕਾਂ ਦੇ ਕੰਮ ਕਰਨ ਅਤੇ ਵਿਕਾਸ ਕਰਵਾਉਣ ਲਈ ਹਲਕਾ ਇੰਚਾਰਜ ਨਿਯੁਕਤ ਕੀਤਾ ਸੀ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਵਿਧਾਇਕ ਰਮਨ ਅਰੋੜਾ ਦੀ ਹਾਜ਼ਰ ਹੋਣ ਅਤੇ ਉਨਾਂ ਨੂੰ ਸੁਰੱਖਿਆ ਕਰਮਚਾਰੀ ਵਾਪਸ ਦੇਣ ਨਾਲ ਸੈਂਟਰਲ ਹਲਕੇ ਦੀ ਸਿਆਸਤ ਦੋ ਧੜਿਆਂ ਵਿੱਚ ਵੰਡ ਹੋ ਗਈ ਸੀ। ਹੁਣ ਅਚਾਨਕ ਵਿਧਾਇਕ ਰਮਨ ਅਰੋੜਾ ਨੇ ਮਿਲੀ ਸੁਰੱਖਿਆ ਨਾ ਰੱਖਣ ਸਬੰਧੀ ਸੋਸ਼ਲ ਮੀਡੀਆ ਪੇਜ ਤੇ ਲਿਖ ਕੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
Share: