ਇਨੋਵਾ ਖੱਡ ’ਚ ਡਿੱਗੀ; ਛੇ ਹਲਾਕ, ਚਾਰ ਜ਼ਖ਼ਮੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਪੈਂਦੇ ਕਾਕੀਰਾ ਨੇੜੇ ਅੱਜ ਤੜਕੇ ਇਨੋਵਾ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਗੁਜਰਾਤ ਦੇ ਪੰਜ ਸੈਲਾਨੀਆਂ ਸਣੇ ਛੇ ਦੀ ਮੌਤ ਹੋ ਗਈ ਅਤੇ ਚਾਰ ਹੋਰਾਂ ਦੀ ਹਾਲਤ ਗੰਭੀਰ ਹੈ। ਪੁਲੀਸ ਮੁਤਾਬਕ ਗੱਡੀ ਵਿੱਚ ਸਮਰੱਥਾ ਤੋਂ ਵੱਧ 10 ਸਵਾਰੀਆਂ ਬੈਠੀਆਂ ਸਨ। ਜ਼ਖ਼ਮੀਆਂ ਨੇ ਦੱਸਿਆ ਕਿ ਉਹ ਮਨਾਲੀ ਤੋਂ ਡਲਹੌਜ਼ੀ ਜਾ ਰਹੇ ਸਨ। ਇਸ ਦੌਰਾਨ ਲਾਹਰੂ-ਟੁਨੂਹੱਟੀ ਮਾਰਗ ’ਤੇ ਚਾਲਕ ਗੱਡੀ ਤੋਂ ਕੰਟਰੋਲ ਗੁਆ ਬੈਠਾ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗਏ ਅਤੇ ਬਚਾਅ ਟੀਮਾਂ ਨੂੰ ਜ਼ਖ਼ਮੀਆਂ ਨੂੰ ਬਾਹਰ ਕੱਢਣ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦੇ ਨਿਰਦੇਸ਼ ਦਿੱਤੇ ਹਨ।

Share: