IPL 2026: Lucknow Super Giants ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ

IPL 2026: Lucknow Super Giants ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ

ਲਖਨਊ ਵਿੱਚ ਖੇਡੇ ਗਏ ਆਈਪੀਐਲ ਦੇ ਰੋਮਾਂਚਕ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਲਖਨਊ ਨੇ ਘਰੇਲੂ ਮੈਦਾਨ ‘ਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਬੰਗਲੁਰੂ ਦੀ ਟੀਮ ਨੇ ਅਖੀਰ ਤੱਕ ਸੰਘਰਸ਼ ਕੀਤਾ ਪਰ ਲਖਨਊ ਦੀ ਵਧੀਆ ਗੇਂਦਬਾਜ਼ੀ ਅੱਗੇ ਉਹ ਜਿੱਤ ਦੇ ਟੀਚੇ ਤੋਂ ਥੋੜ੍ਹਾ ਪਿੱਛੇ ਰਹਿ ਗਈ।

ਲਖਨਊ ਦੇ ਇੰਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੀਂਹ ਦੇ ਵਿਘਨ ਕਾਰਨ ਮੈਚ ਨੂੰ 19-19 ਓਵਰਾਂ ਦਾ ਕਰ ਦਿੱਤਾ ਗਿਆ। ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ’ਤੇ 209 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਬੰਗਲੁਰੂ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਮਿਲਿਆ। ਮੈਚ ਦੌਰਾਨ ਪ੍ਰਿੰਸ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੂੰ ਜ਼ੀਰੋ ‘ਤੇ ਆਊਟ ਕੀਤਾ ਅਤੇ ਜਿਤੇਸ਼ ਸ਼ਰਮਾ ਤੇ ਦੇਵਦੱਤ ਦੀਆਂ ਅਹਿਮ ਵਿਕਟਾਂ ਵੀ ਝਟਕਾਈਆਂ ਜਦਕਿ ਸ਼ਹਿਬਾਜ਼ ਅਹਿਮਦ ਨੇ ਕਪਤਾਨ ਰਜਤ ਪਾਟੀਦਾਰ ਅਤੇ ਟਿਮ ਡੇਵਿਡ ਨੂੰ ਆਊਟ ਕਰਕੇ ਬੰਗਲੁਰੂ ਨੂੰ ਮੁਸ਼ਕਲ ਵਿੱਚ ਪਾ ਦਿੱਤਾ।

Share: