Pakistan and Afghanistan Strikes: ਪਾਕਿਸਤਾਨ ਵੱਲੋਂ Kandhar Airport ਨੇੜੇ ਨਿੱਜੀ ਏਅਰਲਾਈਨ ਦੇ ਤੇਲ ਡਿਪੂ ’ਤੇ ਬੰਬਾਰੀ

Pakistan and Afghanistan Strikes: ਪਾਕਿਸਤਾਨ ਵੱਲੋਂ Kandhar Airport ਨੇੜੇ ਨਿੱਜੀ ਏਅਰਲਾਈਨ ਦੇ ਤੇਲ ਡਿਪੂ ’ਤੇ ਬੰਬਾਰੀ

ਕਾਬੁਲ: ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਸਰਹੱਦੀ ਵਿਵਾਦ ਅੱਜ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਪਾਕਿਸਤਾਨੀ ਹਵਾਈ ਫ਼ੌਜ ਨੇ ਕੰਧਾਰ ਹਵਾਈ ਅੱਡੇ ਦੇ ਨੇੜੇ ਸਥਿਤ ਇੱਕ ਨਿੱਜੀ ਏਅਰਲਾਈਨ ਕੰਪਨੀ ‘ਕਾਮ ਏਅਰ’ (Kam Air) ਦੇ ਤੇਲ ਡਿਪੂ ਨੂੰ ਨਿਸ਼ਾਨਾ ਬਣਾ ਕੇ ਬੰਬਾਰੀ ਕੀਤੀ। ਅਫ਼ਗਾਨ ਤਾਲਿਬਾਨ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਗੁਆਂਢੀ ਦੇਸ਼ਾਂ ਵਿਚਾਲੇ ਪਿਛਲੇ ਕਈ ਸਾਲਾਂ ਦਾ ਸਭ ਤੋਂ ਵੱਡਾ ਫ਼ੌਜੀ ਟਕਰਾਅ ਹੈ।

ਇਸ ਹਮਲੇ ਤੋਂ ਬਾਅਦ ਦੱਖਣੀ ਏਸ਼ੀਆਈ ਖਿੱਤੇ ਵਿੱਚ ਜੰਗੀ ਮਾਹੌਲ ਬਣ ਗਿਆ ਹੈ। ਅਫ਼ਗਾਨਿਸਤਾਨ ਸਰਕਾਰ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ’ਤੇ ਫਿਲਹਾਲ ਪਾਕਿਸਤਾਨੀ ਫ਼ੌਜ ਨੇ ਚੁੱਪ ਵੱਟੀ ਹੋਈ ਹੈ ਅਤੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਘੁਸਪੈਠ ਅਤੇ ਅਤਿਵਾਦ ਦੇ ਮੁੱਦਿਆਂ ’ਤੇ ਤਲਖ਼ੀ ਵਧਦੀ ਜਾ ਰਹੀ ਸੀ, ਪਰ ਕਿਸੇ ਹਵਾਈ ਅੱਡੇ ਦੇ ਨੇੜੇ ਅਜਿਹੀ ਬੰਬਾਰੀ ਨੇ ਸਥਿਤੀ ਨੂੰ ਬੇਹੱਦ ਨਾਜ਼ੁਕ ਬਣਾ ਦਿੱਤਾ ਹੈ। ਸੁਰੱਖਿਆ ਮਾਹਰਾਂ ਅਨੁਸਾਰ ਇਸ ਘਟਨਾ ਨਾਲ ਖੇਤਰੀ ਅਮਨ-ਸ਼ਾਂਤੀ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।

Share: