Nasim Durrani Killed: ਛੋਟਾ ਸ਼ਕੀਲ ਗਰੋਹ ਦਾ ਗੈਂਗਸਟਰ ਨਸੀਮ ਦੁਰਾਨੀ ਢੇਰ, 25 ਤੋਂ ਵੱਧ ਮਾਮਲੇ ਸੀ ਦਰਜ

Nasim Durrani Killed: ਛੋਟਾ ਸ਼ਕੀਲ ਗਰੋਹ ਦਾ ਗੈਂਗਸਟਰ ਨਸੀਮ ਦੁਰਾਨੀ ਢੇਰ, 25 ਤੋਂ ਵੱਧ ਮਾਮਲੇ ਸੀ ਦਰਜ

ਨਵੀਂ ਦਿੱਲੀ : ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਉੱਤਰ-ਪੂਰਬੀ ਦਿੱਲੀ ਵਿਖੇ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਕੈਂਪ ਦਫ਼ਤਰ ਦੇ ਬਾਹਰ ਇੱਕ ਵਿਅਕਤੀ ਦੇ ਕਤਲ ਵਿੱਚ ਕਥਿਤ ਤੌਰ ‘ਤੇ ਸ਼ਾਮਲ ਗੈਂਗਸਟਰ ਨਸੀਮ ਦੁਰਾਨੀ ਬੁਲੰਦਸ਼ਹਿਰ ਵਿੱਚ ਦਿੱਲੀ ਪੁਲੀਸ ਅਤੇ ਨੋਇਡਾ ਐੱਸ.ਟੀ.ਐੱਫ. ਵੱਲੋਂ ਚਲਾਏ ਗਏ ਇੱਕ ਸਾਂਝੇ ਆਪਰੇਸ਼ਨ ਵਿੱਚ ਮਾਰਿਆ ਗਿਆ ਹੈ। ਦੁਰਾਨੀ ਦਾ ਨਾਮ 16 ਨਵੰਬਰ ਨੂੰ ਸਮੀਰ ਦੇ ਹੋਏ ਕਤਲ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ, ਜਿਸ ਦੀ ਸੋਨੀਆ ਵਿਹਾਰ ਇਲਾਕੇ ਵਿੱਚ ਵਿਧਾਇਕ ਮਿਸ਼ਰਾ ਦੇ ਕੈਂਪ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚਕਰਤਾਵਾਂ ਅਨੁਸਾਰ, ਹਮਲੇ ਦੌਰਾਨ ਸਮੀਰ ‘ਤੇ ਕਥਿਤ ਤੌਰ ‘ਤੇ ਲਗਪਗ 16 ਰਾਊਂਡ ਫਾਇਰ ਕੀਤੇ ਗਏ ਸਨ। ਪੁਲੀਸ ਨੂੰ ਇਸ ਕਤਲ ਵਿੱਚ ਦੁਰਾਨੀ ਦੀ ਸ਼ਮੂਲੀਅਤ ਦਾ ਸ਼ੱਕ ਸੀ ਅਤੇ ਜਾਂਚ ਦੇ ਹਿੱਸੇ ਵਜੋਂ ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਉਸ ਵਿਰੁੱਧ ਕਤਲ ਅਤੇ ਇਰਾਦਾ ਕਤਲ ਸਮੇਤ ਲਗਪਗ 25 ਅਪਰਾਧਿਕ ਮਾਮਲੇ ਦਰਜ ਸਨ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਦੁਰਾਨੀ ਕਥਿਤ ਤੌਰ ‘ਤੇ ਅੰਡਰਵਰਲਡ ਸਰਗਨਾ ਛੋਟਾ ਸ਼ਕੀਲ ਨਾਲ ਜੁੜਿਆ ਹੋਇਆ ਸੀ।

Share: