ਸ਼ਿਮਲਾ : ਸ਼ਿਮਲਾ ਦੇ ਅੰਤਰ-ਰਾਜੀ ਬੱਸ ਅੱਡੇ (ISBT) ’ਤੇ ਐਤਵਾਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਇੱਕ ਲਿਫ਼ਟ ਅਚਾਨਕ ਖ਼ਰਾਬ ਹੋਣ ਕਾਰਨ ਉਸ ਵਿੱਚ ਸਵਾਰ ਕਰੀਬ 10 ਲੋਕ ਫਸ ਗਏ। ਲਿਫ਼ਟ ਵਿੱਚ ਬੰਦ ਲੋਕਾਂ ਨੂੰ ਕਰੀਬ 10 ਤੋਂ 15 ਮਿੰਟ ਤੱਕ ਦਹਿਸ਼ਤ ਦੇ ਸਾਏ ਹੇਠ ਰਹਿਣਾ ਪਿਆ, ਜਿਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ, ਲਿਫ਼ਟ ਵਿੱਚ ਫਸੇ ਜ਼ਿਆਦਾਤਰ ਲੋਕ ਬੱਸ ਅੱਡੇ ਦੀ ਉੱਪਰਲੀ ਮੰਜ਼ਿਲ ’ਤੇ ਸਥਿਤ ਮਲਟੀਪਲੇੈਕਸ ’ਚ ਫ਼ਿਲਮ ਦੇਖ ਕੇ ਵਾਪਸ ਪਰਤ ਰਹੇ ਸਨ। ਇਨ੍ਹਾਂ ’ਚੋਂ ਕੁੱਲ ਲੋਕ ਬਜ਼ੁਰਗ ਵੀ ਸ਼ਾਮਲ ਸਨ, ਜਿਨ੍ਹਾਂ ਲਈ ਲਿਫ਼ਟ ’ਚ ਬੰਦ ਰਹਿਣਾ ਕਾਫ਼ੀ ਘਬਰਾਹਟ ਭਰਿਆ ਰਿਹਾ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਸਾਰੇ ਯਾਤਰੀ ਬਾਲ-ਬਾਲ ਬਚ ਗਏ। ਇਸ ਘਟਨਾ ਤੋਂ ਬਾਅਦ ਬੱਸ ਅੱਡੇ ’ਤੇ ਮੌਜੂਦ ਲੋਕਾਂ ਅਤੇ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਹਾਲਾਂਕਿ ਕੋਈ ਅਣਹੋਣੀ ਨਹੀਂ ਵਾਪਰੀ, ਪਰ ਇਸ ਹਾਦਸੇ ਨੇ ISBT ਦੀਆਂ ਲਿਫ਼ਟਾਂ ਦੀ ਨਿਯਮਤ ਸਰਵਿਸ ਅਤੇ ਸਾਂਭ-ਸੰਭਾਲ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਸਹੂਲਤਾਂ ਦੀ ਤੁਰੰਤ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
Posted inHimachal Pradesh
Shimla ISBT Lift Incident: ਸ਼ਿਮਲਾ ISBT ’ਚ ਲਿਫ਼ਟ ਖ਼ਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਫਸੇ; ਬਜ਼ੁਰਗ ਵੀ ਸ਼ਾਮਲ

