Doubles ’ਚ ਖੇਡੇਗਾ Pakistani Tennis Federation ਦਾ ਪ੍ਰਧਾਨ Aisam-ul-Haq Qureshi

Doubles ’ਚ ਖੇਡੇਗਾ Pakistani Tennis Federation ਦਾ ਪ੍ਰਧਾਨ Aisam-ul-Haq Qureshi

ਲਾਹੌਰ : ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀ ਟੀ ਐੱਫ) ਦਾ ਪ੍ਰਧਾਨ ਐਸਾਮ ਉਲ ਹੱਕ ਕੁਰੈਸ਼ੀ ਜਪਾਨ ਵਿੱਚ ਹੋਣ ਵਾਲੀਆਂ ਆਗਾਮੀ ਏਸ਼ਿਆਈ ਖੇਡਾਂ ਵਿੱਚ ਬਤੌਰ ਖਿਡਾਰੀ ਹਿੱਸਾ ਲਵੇਗਾ। 46 ਸਾਲਾ ਐਸਾਮ ਨੇ ਅੱਜ ਏਸ਼ਿਆਈ ਖੇਡਾਂ ਦੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, ‘‘ਹਾਂ, ਮੈਂ ਪੀ ਟੀ ਐੱਫ ਦਾ ਪ੍ਰਧਾਨ ਹਾਂ ਅਤੇ ਖੇਡਾਂ ਦੌਰਾਨ ਆਪਣੇ ਪ੍ਰਧਾਨਗੀ ਦੇ ਫ਼ਰਜ਼ ਵੀ ਨਿਭਾਵਾਂਗਾ। ਮੈਂ ਪੂਰੀ ਤਰ੍ਹਾਂ ਫਿੱਟ ਹਾਂ ਅਤੇ ਲਗਾਤਾਰ ਟੈਨਿਸ ਖੇਡ ਰਿਹਾ ਹਾਂ, ਇਸ ਲਈ ਮੈਂ ਡਬਲਜ਼ ਮੁਕਾਬਲੇ ਵਿੱਚ ਖੇਡਣ ਦਾ ਫ਼ੈਸਲਾ ਕੀਤਾ ਹੈ।’’ ਪਾਕਿਸਤਾਨੀ ਟੈਨਿਸ ਟੀਮ ਵਿੱਚ ਉਸ ਤੋਂ ਇਲਾਵਾ ਤਜਰਬੇਕਾਰ ਅਕੀਲ ਖ਼ਾਨ, ਮੁਹੰਮਦ ਸ਼ੋਇਬ, ਮੁਜ਼ੱਮਿਲ ਮੁਰਤਜ਼ਾ, ਮਹੀਨ ਆਫ਼ਤਾਬ ਅਤੇ ਉਸ਼ਨਾ ਸੁਹੇਲ ਸ਼ਾਮਲ ਹਨ। ਉਸ ਨੇ ਕਿਹਾ ਕਿ ਪਾਕਿਸਤਾਨ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਹਿੱਸਾ ਲਵੇਗਾ ਅਤੇ ਉਨ੍ਹਾਂ ਦੀ ਟੀਮ ਵਿੱਚ ਤਜਰਬੇਕਾਰ ਤੇ ਨੌਜਵਾਨ ਖਿਡਾਰੀਆਂ ਦਾ ਵਧੀਆ ਸੁਮੇਲ ਹੈ। ਉਸ ਨੇ ਮੁਸ਼ਕਲਾਂ ਦੇ ਬਾਵਜੂਦ ਪਾਕਿਸਤਾਨ ਟੈਨਿਸ ਤਰੱਕੀ ਕਰ ਰਿਹਾ ਹੈ ਅਤੇ ਅਕਤੂਬਰ ਵਿੱਚ 10 ਦੇਸ਼ਾਂ ਵਾਲੇ ‘ਬਿਲੀ ਜੀਨ’ ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ, ਜਿਸ ਦਾ ਮਕਸਦ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ। ਜ਼ਿਕਰਯੋਗ ਹੈ ਕਿ ਐਸਾਮ ਕਈ ਸਾਲਾਂ ਤੱਕ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਖਿਡਾਰੀ ਰਿਹਾ ਹੈ। ਉਹ ਭਾਰਤ ਦੇ ਰੋਹਨ ਬੋਪੰਨਾ ਨਾਲ ਯੂ ਐੱਸ ਓਪਨ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਵੀ ਪੁੱਜਾ ਸੀ। ਉਹ 2024 ਵਿੱਚ ਚੋਣ ਜਿੱਤ ਕੇ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਸੀ।

Share: