Asian Games: ਭਾਰਤੀ ਤੈਰਾਕ Srihari Nataraj 50m Backstroke ਫਾਈਨਲ ਵਿੱਚ 10ਵੇਂ ਸਥਾਨ ’ਤੇ

Asian Games: ਭਾਰਤੀ ਤੈਰਾਕ Srihari Nataraj 50m Backstroke ਫਾਈਨਲ ਵਿੱਚ 10ਵੇਂ ਸਥਾਨ ’ਤੇ

ਟੋਕੀਓ : ਏਸ਼ਿਆਈ ਖੇਡਾਂ ਵਿੱਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੋ ਵਾਰ ਦੇ ਓਲੰਪੀਅਨ ਸ੍ਰੀਹਰੀ ਨਟਰਾਜ ਨੇ ਪੁਰਸ਼ਾਂ ਦੇ 50 ਮੀਟਰ ਬੈਕਸਟਰੋਕ ਮੁਕਾਬਲੇ ਦੇ ਫਾਈਨਲ ਵਿੱਚ 25.52 ਸੈਕਿੰਡ ਦੇ ਸਮੇਂ ਨਾਲ 10ਵੇਂ (ਆਖਰੀ) ਸਥਾਨ ’ਤੇ ਰਿਹਾ। ਉਸ ਨੇ ਹੀਟਸ ਵਿੱਚ 25.37 ਸੈਕਿੰਡ ਦੇ ਸਮੇਂ ਨਾਲ ਫਾਈਨਲ ਵਿੱਚ ਥਾਂ ਬਣਾਈ ਸੀ, ਜਦਕਿ ਉਸ ਦਾ ਆਪਣਾ ਸਰਵੋਤਮ ਸਮਾਂ 25.18 ਸੈਕਿੰਡ ਹੈ। ਇਸ ਮੁਕਾਬਲੇ ਵਿੱਚ ਚੀਨ ਦੇ ਜਿਆਯੂ ਸ਼ੂ ਨੇ 24.04 ਸੈਕਿੰਡ ਨਾਲ ਸੋਨ ਤਗ਼ਮਾ ਜਿੱਤਦਿਆਂ ਏਸ਼ਿਆਈ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ ਹੈ। ਦੂਜੇ ਪਾਸੇ ਭਾਰਤ ਦਾ ਰਿਸ਼ਭ ਦਾਸ (25.41 ਸੈਕਿੰਡ) 11ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪੁੱਜਣ ਤੋਂ ਖੁੰਝ ਗਿਆ। 50 ਮੀਟਰ ਫਰੀਸਟਾਈਲ ਵਿੱਚ ਆਕਾਸ਼ ਮਣੀ 26ਵੇਂ ਅਤੇ ਗੀਤੇਸ਼ ਸ਼ਾਹ 28ਵੇਂ ਸਥਾਨ ’ਤੇ ਰਹੇ, ਜਦਕਿ 100 ਮੀਟਰ ਬੈਕਸਟਰੋਕ ਵਿੱਚ ਦਾਨੁਸ਼ ਸੁਰੇਸ਼ (1:03.46) 22ਵੇਂ ਸਥਾਨ ’ਤੇ ਰਿਹਾ।

Share: