ਇਚੀਨੋਮੀਆ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਤਿਕੜੀ ਲਕਸ਼ੈ ਸੈਨ, ਆਯੂਸ਼ ਸ਼ੈੱਟੀ ਅਤੇ ਕੇ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ ਇੱਕ ਵੀ ਗੇਮ ਜਿੱਤਣ ਦਾ ਮੌਕਾ ਨਹੀਂ ਦਿੱਤਾ। ਹੁਣ ਮੰਗਲਵਾਰ ਨੂੰ ਕੁਆਰਟਰ ਫਾਈਨਲ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਦਾ ਟਾਕਰਾ ਮੇਜ਼ਬਾਨ ਜਪਾਨ ਨਾਲ ਹੋਵੇਗਾ। ਪਹਿਲੇ ਮੈਚ ਵਿੱਚ ਲਕਸ਼ੈ ਸੈਨ ਨੇ ਇਬਨ ਆਇਮਾਨ ਜਮਾਨ ਨੂੰ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ 21-4, 21-12 ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਮਗਰੋਂ ਆਯੂਸ਼ ਸ਼ੈੱਟੀ ਨੇ ਸਿਰਫ਼ 25 ਮਿੰਟਾਂ ਵਿੱਚ ਗੌਰਵ ਸਿੰਘ ਨੂੰ 21-4, 21-13 ਨਾਲ ਹਰਾ ਦਿੱਤਾ। ਆਖ਼ਰੀ ਮੈਚ ਵਿੱਚ ਤਜਰਬੇਕਾਰ ਕੇ ਸ੍ਰੀਕਾਂਤ ਨੇ ਜੁਮਾਰ ਅਲ ਅਮੀਨ ਨੂੰ 23 ਮਿੰਟਾਂ ਵਿੱਚ 21-15, 21-9 ਨਾਲ ਮਾਤ ਦੇ ਕੇ ਭਾਰਤ ਦੀ 3-0 ਦੀ ਜਿੱਤ ਪੱਕੀ ਕਰ ਦਿੱਤੀ।
Asian Games: ਭਾਰਤੀ ਬੈਡਮਿੰਟਨ ਟੀਮ Bangladesh ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ

