ਜਲੰਧਰ ਸੈਂਟਰਲ ’ਚ ਨਿਤਿਨ ਕੋਹਲੀ ਨੇ ਮਨਾਇਆ ਰੱਖੜੀ ਸਮਾਗਮ, ਮਹਿਲਾਵਾਂ ਨੇ ਬੰਨ੍ਹੀਆਂ ਰੱਖੜੀਆਂ

ਜਲੰਧਰ ਸੈਂਟਰਲ ’ਚ ਨਿਤਿਨ ਕੋਹਲੀ ਨੇ ਮਨਾਇਆ ਰੱਖੜੀ ਸਮਾਗਮ, ਮਹਿਲਾਵਾਂ ਨੇ ਬੰਨ੍ਹੀਆਂ ਰੱਖੜੀਆਂ

ਜਲੰਧਰ: (ਮਨੀਸ਼ ਰਿਹਾਨ ) ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਅੱਜ ਵਿਕਟੋਰੀਆ ਗਾਰਡਨ, ਜਲੰਧਰ ਵਿਖੇ ਰੱਖੜੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਲਈ ਉਨ੍ਹਾਂ ਵੱਲੋਂ ਜਲੰਧਰ ਸੈਂਟਰਲ ਹਲਕੇ ਦੇ ਹਰ ਨਾਗਰਿਕ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ, ਜਿਸ ’ਤੇ ਵੱਡੀ ਗਿਣਤੀ ਵਿੱਚ ਲੋਕ ਸਮਾਗਮ ਵਿੱਚ ਪਹੁੰਚੇ।

ਸਮਾਗਮ ਦੌਰਾਨ ਹਲਕੇ ਦੀਆਂ ਮਹਿਲਾਵਾਂ ਨੇ ਨਿਤਿਨ ਕੋਹਲੀ ਨੂੰ ਰੱਖੜੀਆਂ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਨਿਤਿਨ ਕੋਹਲੀ ਨੇ ਮਹਿਲਾਵਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਦਿੱਤੇ ਪਿਆਰ ਅਤੇ ਸਨੇਹ ਨੂੰ ਸਨਮਾਨ ਨਾਲ ਸਵੀਕਾਰ ਕੀਤਾ।

ਇਸ ਦੌਰਾਨ ਹਲਕੇ ਦੇ ਵੱਖ-ਵੱਖ ਡਿਪੂ ਹੋਲਡਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਗਏ ਮੁੱਖ ਡਿਪੂ ਹੋਲਡਰਾਂ ਵਿੱਚ ਪ੍ਰਧਾਨ ਅਨੂਪ ਸਰੀਨ, ਪ੍ਰਵੇਸ਼ ਕਪੂਰ, ਵਿਜੇ ਗੁਪਤਾ, ਤਰਸੇਮ ਲਾਲ, ਮਿੰਨੀ ਰੇਹਾਨ, ਰਾਜੂ ਮੱਕੜ, ਆਦਰਸ਼ ਕੁਮਾਰ ਸਮੇਤ ਹੋਰ ਡਿਪੂ ਹੋਲਡਰ ਸ਼ਾਮਲ ਰਹੇ।

ਨਿਤਿਨ ਕੋਹਲੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਨਾਗਰਿਕਾਂ, ਮਹਿਲਾਵਾਂ ਅਤੇ ਡਿਪੂ ਹੋਲਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਿਉਹਾਰ ਲੋਕਾਂ ਨਾਲ ਮਿਲ ਕੇ ਮਨਾਉਣ ਨਾਲ ਇਸ ਦੀ ਖੁਸ਼ੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ।

Share: