Kolkata Hotel Fire: ਕੋਲਕਾਤਾ ਦੇ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 9 ਦੀ ਮੌਤ

Kolkata Hotel Fire: ਕੋਲਕਾਤਾ ਦੇ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 9 ਦੀ ਮੌਤ

ਕੋਲਕਾਤਾ : ਬੁੱਧਵਾਰ ਵੱਡੇ ਤੜਕੇ ਕੇਂਦਰੀ ਕੋਲਕਾਤਾ ਵਿੱਚ ਮਿਰਜ਼ਾ ਗਾਲਿਬ ਸੜਕ ‘ਤੇ ਸਥਿਤ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ ਹਨ। ਅੱਗ ‘ਤੇ ਕਾਬੂ ਪਾਉਣ ਲਈ ਪੰਜ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਜਿਹੜੀ ਕਿ ਰਾਤ ਕਰੀਬ 1.45 ਵਜੇ ਭੜਕੀ ਸੀ। ਬਚਾਅ ਕਾਰਜ ਲਈ ਪੁਲੀਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, “ਸੰਘਣੇ ਧੂੰਏਂ ਕਾਰਨ ਫਾਇਰਫਾਈਟਰਾਂ ਲਈ ਪੌੜੀਆਂ ਚੜ੍ਹਨਾ ਅਤੇ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ। ਜਦੋਂ ਕਿ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹੋਰ ਮੌਤਾਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ।”

ਉਨ੍ਹਾਂ ਅੱਗੇ ਕਿਹਾ, “ਸਪੱਸ਼ਟ ਤੌਰ ‘ਤੇ ਸਾਡੀ ਪਹਿਲ ਫਸੇ ਹੋਏ ਲੋਕਾਂ ਨੂੰ ਬਚਾਉਣਾ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣਾ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਅਤੇ ਕੂਲਿੰਗ ਪ੍ਰਕਿਰਿਆ ਜਾਰੀ ਹੈ।” ਪੱਛਮੀ ਬੰਗਾਲ ਫਾਇਰ ਵਿਭਾਗ ਦਾ ਮੁੱਖ ਦਫ਼ਤਰ ਹੋਟਲ ਦੀ ਇਮਾਰਤ ਦੇ ਨੇੜੇ ਹੀ ਸਥਿਤ ਹੈ।

Share: