ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਵੈਨਕੂਵਰ : ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਬੇਸ਼ੱਕ ਪੁਲੀਸ ਨੇ ਅਜੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਜਨਤਕ ਹੋਈ ਜਾਣਕਾਰੀ ਮੁਤਾਬਿਕ ਉਸ ਦਾ ਨਾਂਅ ਜੈਜ਼ਮੀਨ ਧਾਮੀ ਉਰਫ ਢੇਸੀ ਹੈ, ਜੋ ਉੱਥੇ ਕਿਸੇ ਨੂੰ ਮਿਲਣ ਗਈ ਸੀ। ਘਟਨਾ 129 ਐਵੇਨਿਊ ਅਤੇ 16 ਸਟਰੀਟ ਖੇਤਰ ਨੇੜਲੇ ਟਾਊਨ ਹੋਮ ਕੰਪਲੈਕਸ ਵਿੱਚ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਜਿਵੇ ਹੀ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਵੇਖਿਆ ਗਿਆ ਕਿ ਨੌਜਵਾਨ ਲੜਕੀ ਖੂਨ ਚ ਲੱਥਪੱਥ ਸੀ ਤੇ ਹਸਪਤਾਲ ਪਹੁੰਚਾਏ ਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਪੁਲੀਸ ਨੇ ਉਸ ਦੇ ਸਾਥੀ ਨਬਾਲਗ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਹੱਤਿਆ ਦੇ ਕਾਰਨ ਬਾਰੇ ਹਾਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

Share: