ਨਵੀਂ ਦਿੱਲੀ : ਆਗਾਮੀ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਨਾਲ ਜੁੜੇ ਭਾਰਤ ਦੇ ਇੱਕ ਸੀਨੀਅਰ ਸ਼ਾਟਗਨ ਨਿਸ਼ਾਨੇਬਾਜ਼ੀ ਕੋਚ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਚੇਨੱਈ ਵਿੱਚ ਸ਼ੂਟਿੰਗ ਰੇਂਜ ਬਣਾਉਣ ਦੇ ਠੇਕੇ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠੇ ਹਨ। ਇਸ ਮਾਮਲੇ ਵਿੱਚ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਸੀਨੀਅਰ ਅਧਿਕਾਰੀ ਨੂੰ ਸ਼ਿਕਾਇਤ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਐੱਨ ਆਰ ਏ ਆਈ ਨੇ ਕੋਚ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਮਾਮਲੇ ਨੂੰ ਬੇਵਜ੍ਹਾ ਤੂਲ ਦਿੱਤਾ ਜਾ ਰਿਹਾ ਹੈ ਅਤੇ ਸੰਸਥਾ ਨੂੰ ਕੋਚ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਨਿਯਮਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਬੰਧਤ ਕੋਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ ਆਰ ਏ ਆਈ) ਨਾਲ ਮਿਲ ਕੇ ਭਾਰਤ ਦੇ ਚੋਟੀ ਦੇ ਸ਼ਾਟਗਨ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ, ਆਈ ਐੱਸ ਐੱਸ ਐੱਫ ਆਲਮੀ ਕੱਪ, ਆਲਮੀ ਚੈਂਪੀਅਨਸ਼ਿਪ ਅਤੇ ਕੌਮੀ ਮੁਕਾਬਲਿਆਂ ਲਈ ਸਿਖਲਾਈ ਦਿੰਦੇ ਹਨ। ਸਾਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ।
Posted inNew Delhi
Shotgun Coach ਖ਼ਿਲਾਫ਼ Conflict of Interest ਦੇ ਦੋਸ਼ਾਂ ਦੀ ਜਾਂਚ

