‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ ਕਿਸ਼ਤ ਪਿੱਛੇ ਨੌਜਵਾਨ ਪੁੱਤਰ ਸਮੇਤ ਪੂਰਾ ਪਰਿਵਾਰ ਖ਼ਤਮ

‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ ਕਿਸ਼ਤ ਪਿੱਛੇ ਨੌਜਵਾਨ ਪੁੱਤਰ ਸਮੇਤ ਪੂਰਾ ਪਰਿਵਾਰ ਖ਼ਤਮ

ਮਹਾਰਾਸ਼ਟਰ : “ਮੈਂ ਛਾਲ ਮਾਰਨ ਜਾ ਰਿਹਾ ਹਾਂ,” ਉਹ ਵਾਰ-ਵਾਰ ਮਾਪਿਆਂ ਨੂੰ ਧਮਕੀ ਦਿੰਦਾ ਰਿਹਾ। ਘਰੇਲੂ ਵਿਵਾਦ ਕਾਰਨ ਇੱਕ 18 ਸਾਲਾ ਨੌਜਵਾਨ ਪਹਾੜੀ ਦੇ ਕਿਨਾਰੇ ਖੜ੍ਹਾ ਸੀ, ਜਿਸ ਕਾਰਨ ਉਸਦੇ ਮਾਪਿਆਂ ਅਤੇ ਹੋਰਾਂ ਨੂੰ ਉਸਨੂੰ ਸੁਰੱਖਿਅਤ ਥਾਂ ‘ਤੇ ਜਾਣ ਲਈ ਮਨਾਉਣ ਵਿੱਚ ਲਗਪਗ ਤਿੰਨ ਘੰਟੇ ਬਿਤਾਏ ਪਰ ਉਹ ਨਹੀਂ ਮੰਨਿਆ। ਸਥਿਤੀ ਉਸ ਸਮੇਂ ਦੁਖਦਾਇਕ ਅੰਤ ਤੱਕ ਪਹੁੰਚ ਗਈ ਜਦੋਂ ਨੌਜਵਾਨ ਪਹਾੜੀ ਤੋਂ ਹੇਠਾਂ ਡਿੱਗ ਗਿਆ ਜਦੋਂ ਉਸ ਦਾ ਪਿਤਾ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਘਬਰਾਹਟ ਵਿੱਚ ਮਾਂ ਵੀ ਕੁੱਝ ਪਲਾਂ ਬਾਅਦ ਪਹਾੜੀ ਤੋਂ ਡਿੱਗ ਪਈ। ਪਰਿਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ। ਇਹ ਦੁਖਦਾਇਕ ਘਟਨਾ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਖਵਡਾ ਪਹਾੜੀ ਵਿਖੇ ਵਾਪਰੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ। ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 18 ਸਾਲਾ ਕੁਨਾਲ ਨੇ ਇੱਕ ਆਈਫੋਨ ਖਰੀਦਣ ਵਿੱਚ ਤਾਂ ਕਾਮਯਾਬੀ ਹਾਸਲ ਕਰ ਲਈ ਸੀ ਪਰ ਉਹ ਇਸ ਦੀਆਂ ਕਿਸ਼ਤਾਂ (ਈ.ਐੱਮ.ਆਈ.) ਅਦਾ ਕਰਨ ਵਿੱਚ ਅਸਮਰੱਥ ਸੀ। ਇਹੀ ਗੱਲ ਕਿਸ਼ੋਰ ਦੀ ਆਪਣੇ ਪਰਿਵਾਰ ਨਾਲ ਲੜਾਈ ਦੀ ਜੜ੍ਹ ਬਣ ਗਈ ਜਿਸ ਕਾਰਨ ਆਖਰਕਾਰ ਇੱਕ ਵੱਡਾ ਤਰਾਸਦੀ ਭਰਿਆ ਹਾਦਸਾ ਵਾਪਰ ਗਿਆ। ਜਿਵੇਂ ਹੀ ਫ਼ੋਨ ਦੇ ਕੈਮਰੇ ਚੱਲ ਰਹੇ ਸਨ, ਕੁਨਾਲ ਅਤੇ ਉਸਦਾ ਪਿਤਾ ਦੀ ਡਿੱਗਣ ਕਰਕੇ ਮੌਤ ਹੋ ਗਈ, ਅਤੇ ਉਨ੍ਹਾਂ ਤੋਂ ਬਾਅਦ ਉਸਦੀ ਮਾਂ ਨੇ ਵੀ ਚੱਟਾਨ ਤੋਂ ਛਾਲ ਮਾਰ ਦਿੱਤੀ।

ਜਦੋਂ ਉਸ ਨੇ ਛਾਲ ਮਾਰਨ ਦੀ ਧਮਕੀ ਦਿੱਤੀ ਇੱਕ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੇ ਕੁਨਾਲ ਨੂੰ ਕਿਹਾ , “ਆਪਣੀ ਮਾਂ ਲਈ ਜੀਵੋ।” ਉਸਨੇ ਜਵਾਬ ਦਿੱਤਾ, “ਨਹੀਂ, ਮੈਨੂੰ ਮਰਨਾ ਪੈਣਾ ਹੈ। ਇਹੀ ਇਕੋ ਇੱਕ ਰਸਤਾ ਬਚਿਆ ਹੈ।” ਇਸ ਤੋਂ ਬਹੁਤੀ ਦੇਰ ਬਾਅਦ ਨਹੀਂ, ਉਸਦੇ ਪਿਤਾ, ਮੁਰਲੀਧਰ ਚੰਦਗੁਡੇ ਨੇ ਉਸਨੂੰ ਸਮਝਾਉਣ ਅਤੇ ਵਾਪਸ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਡਿੱਗ ਪਏ; ਮਾਂ, ਸੰਗੀਤਾ, ਉਨ੍ਹਾਂ ਦੇ ਪਿੱਛੇ ਹੀ ਛਾਲ ਮਾਰ ਗਈ।

ਤਿਸਗਾਉਂ ਪਿੰਡ ਦੇ ਸਾਬਕਾ ਸਰਪੰਚ ਸੰਜੇ ਜਾਧਵ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਕੁਨਾਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਦੂਜਿਆਂ ਨੇ ਉਸ ਨੂੰ ਦੱਸਿਆ ਕਿ ਉਹ ਉਸਨੂੰ ਆਈਫੋਨ 15 ਪ੍ਰੋ ਲੈ ਕੇ ਦੇ ਦੇਣਗੇ। ਜਾਧਵ ਨੇ ਕਿਹਾ, “ਅਸੀਂ ਉਸਦੀ ਬਹੁਤ ਮਿੰਨਤ ਕੀਤੀ, ਕਿ ਉਸਨੂੰ ਆਪਣੀ ਮਾਂ ਵੱਲ ਦੇਖਣਾ ਚਾਹੀਦਾ ਹੈ, ਕਿ ਉਸਨੂੰ ਛਾਲ ਨਹੀਂ ਮਾਰਨੀ ਚਾਹੀਦੀ, ਕਿ ਉਹ ਪੜ੍ਹਿਆ-ਲਿਖਿਆ ਸੀ ਅਤੇ ਉਸਦਾ ਭਵਿੱਖ ਸਾਹਮਣੇ ਸੀ। ਅਸੀਂ ਹਰ ਸੰਭਵ ਅਪੀਲ ਕੀਤੀ ਜੋ ਅਸੀਂ ਕਰ ਸਕਦੇ ਸੀ।”

ਜਾਂਚਕਰਤਾਵਾਂ ਨੇ ਕੀ ਕਿਹਾ ਪੁਲਿਸ ਅਧਿਕਾਰੀਆਂ ਅਨੁਸਾਰ, ਕੁਨਾਲ ਨੇ ਇੱਕ ਆਈਫੋਨ ਖਰੀਦਿਆ ਸੀ ਅਤੇ ਈ.ਐੱਮ.ਆਈ. ਅਦਾ ਕਰਨ ਲਈ ਆਪਣੇ ਪਰਿਵਾਰ ਤੋਂ ਪੈਸੇ ਮੰਗ ਰਿਹਾ ਸੀ। ਇਸ ਨਾਲ ਤਾਜ਼ਾ ਭੁਗਤਾਨ ਨੂੰ ਲੈ ਕੇ ਉਸਦੇ ਪਿਤਾ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕੁਨਾਲ ਨੇ ਘਰ ਛੱਡ ਦਿੱਤਾ ਅਤੇ ਵਾਲੁਜ ਐੱਮ.ਆਈ.ਡੀ.ਸੀ. ਪੁਲੀਸ ਸਟੇਸ਼ਨ ਦੀ ਹੱਦ ਅਧੀਨ ਤਿਸਗਾਉਂ ਖੇਤਰ ਵਿੱਚ ਇੱਕ ਪਹਾੜੀ ‘ਤੇ ਸਵੇਰੇ 10 ਵਜੇ ਦੇ ਕਰੀਬ ਚੜ੍ਹ ਗਿਆ।

ਉਸਦੇ ਮਾਪੇ ਉਸਦੇ ਪਿੱਛੇ ਉਸੇ ਥਾਂ ‘ਤੇ ਗਏ ਅਤੇ ਹੋਰ ਸਥਾਨਕ ਲੋਕਾਂ ਦੇ ਨਾਲ, ਉਸਨੂੰ ਹੇਠਾਂ ਆਉਣ ਲਈ ਮਨਾਉਣ ਵਿੱਚ ਲਗਭਗ ਤਿੰਨ ਘੰਟੇ ਬਿਤਾਏ। ਇਹ ਸਪੱਸ਼ਟ ਨਹੀਂ ਸੀ ਕਿ ਜੇ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਵੀ ਮੌਕੇ ‘ਤੇ ਮੌਜੂਦ ਸਨ ਤਾਂ ਸੁਰੱਖਿਆ ਜਾਲ ਕਿਉਂ ਨਹੀਂ ਲਗਾਇਆ ਜਾ ਸਕਦਾ ਸੀ।

Share: