ਦਮਸ਼ਕ : ਸੀਰੀਆ ਦੀ ਅਦਾਲਤ ਨੇ ਅੱਜ ਮੁਲਕ ਦੇ ਬਰਖ਼ਾਸਤ ਰਾਸ਼ਟਰਪਤੀ ਬਸ਼ਰ ਅਲ-ਅਸਦ, ਉਸ ਦੇ ਛੋਟੇ ਭਰਾ ਮਾਹੇਰ ਅਸਦ ਅਤੇ ਮਮੇਰੇ ਭਰਾ ਆਤਿਫ਼ ਨਜੀਬ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮੌਕੇ ਅਸਦ ਤੇ ਮਾਹੇਰ ਅਦਾਲਤ ਵਿੱਚ ਹਾਜ਼ਰ ਨਹੀਂ ਸਨ, ਕਿਉਂਕਿ ਉਹ ਮੁਲਕ ਤੋਂ ਫ਼ਰਾਰ ਹੋ ਗਏ ਸਨ; ਨਜੀਬ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪਿੰਜਰੇ ’ਚ ਮੌਜੂਦ ਸੀ। ਅਸਦ ਅਤੇ ਮਾਹੇਰ ਨੂੰ ਇਹ ਸਜ਼ਾ ਸੀਰੀਆ ਦੇ 14 ਸਾਲ ਲੰਮੇ ਸੰਘਰਸ਼ ਦੌਰਾਨ ਮਨੁੱਖਤਾ ਖ਼ਿਲਾਫ਼ ਕੀਤੇ ਜੰਗੀ ਜੁਰਮਾਂ ਲਈ ਸੁਣਾਈ ਗਈ ਹੈ। ਮੁਲਕ ਦੀ ਇਸ ਖ਼ਾਨਾਜੰਗੀ ਵਿੱਚ ਤਕਰੀਬਨ ਪੰਜ ਲੱਖ ਲੋਕ ਮਾਰੇ ਗਏ ਸਨ। ਜੱਜ ਨੇ ਕਿਹਾ ਕਿ ਅਸਦ ਨੇ ਜੁਰਮਾਂ ਲਈ ਸਰਕਾਰੀ ਏਜੰਸੀਆਂ ਦੀ ਵਰਤੋਂ ਕੀਤੀ ਹੈ। ਨਜੀਬ ਦੱਖਣੀ ਸੂਬੇ ਦਾਰਾ ਵਿੱਚ ਲੋਕਾਂ ’ਤੇ ਜ਼ੁਲਮ ਕਰਨ ਦਾ ਦੋਸ਼ੀ ਹੈ, ਜਿਸ ਕਾਰਨ ਬਗ਼ਾਵਤ ਸ਼ੁਰੂ ਹੋਈ ਸੀ। ਦਸੰਬਰ 2024 ਵਿੱਚ ਸਰਕਾਰ ਡਿੱਗਣ ਮਗਰੋਂ ਅਸਦ ਅਤੇ ਉਸ ਦਾ ਭਰਾ ਮਾਹੇਰ ਰੂਸ ਭੱਜ ਗਏ ਸਨ।
Posted inSyria
Death Penalty: Syria ਦੇ ਸਾਬਕਾ ਰਾਸ਼ਟਰਪਤੀ Bashar al-Assad ਨੂੰ ਮੌਤ ਦੀ ਸਜ਼ਾ ਸੁਣਾਈ

