Zimbabwe ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ; 27 ਲਾਪਤਾ

Zimbabwe ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ; 27 ਲਾਪਤਾ

ਹਰਾਰੇ (ਜ਼ਿੰਬਾਬਵੇ) : ਜ਼ਿੰਬਾਬਵੇ ਦੀ ਕਰੀਬਾ ਝੀਲ ਵਿੱਚ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਲੋਕ ਲਾਪਤਾ ਹਨ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਦੇ ਅਨੁਸਾਰ, 90 ਲੋਕਾਂ ਨੂੰ ਲਿਜਾਣ ਵਿੱਚ ਸਮਰੱਥ ਕਿਸ਼ਤੀ ‘ਚ ਉਸਦੀ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਏਜੰਸੀ ਨੇ ਦੱਸਿਆ ਕਿ 77 ਲੋਕਾਂ ਨੂੰ ਬਚਾ ਕੇ ਝੀਲ ਦੇ ਇੱਕ ਛੋਟੇ ਟਾਪੂ ਉੱਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕਿਸ਼ਤੀਆਂ ਭੇਜੀਆਂ ਜਾ ਰਹੀਆਂ ਹਨ।

ਜ਼ਿੰਬਾਬਵੇ ਦੇ ਸਰਕਾਰੀ ਬਰਾਡਕਾਸਟਰ ‘ਜ਼ੈੱਡ ਬੀ ਸੀ’ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਤੇਜ਼ ਰਫ਼ਤਾਰ ਵਾਲੀਆਂ ਕੁਝ ਕਿਸ਼ਤੀਆਂ ਝੀਲ ਵਿੱਚ ਪਲਟੀ ਹੋਈ ਕਿਸ਼ਤੀ ਵੱਲ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦੌਰਾਨ ਇੱਕ ਹੈਲੀਕਾਪਟਰ ਵੀ ਘਟਨਾ ਸਥਾਨ ਦੇ ਉੱਪਰ ਚੱਕਰ ਕੱਟਦਾ ਦਿਖ ਰਿਹਾ ਹੈ।

ਜ਼ਿੰਬਾਬਵੇ ਦੀ ਸਿਵਲ ਪ੍ਰੋਟੈਕਸ਼ਨ ਯੂਨਿਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਿਕਟਾਂ ਦੀ ਵਿਕਰੀ ਦੇ ਅੰਕੜਿਆਂ ਅਨੁਸਾਰ, ਕਿਸ਼ਤੀ ਉੱਤੇ 114 ਯਾਤਰੀ ਅਤੇ ਅਮਲੇ ਦੇ ਪੰਜ ਮੈਂਬਰ ਸਵਾਰ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਭਵ ਹੈ ਕਿ ਕਿਸ਼ਤੀ ਉੱਤੇ ਅਜਿਹੇ ਬੱਚੇ ਵੀ ਸਵਾਰ ਹੋਣ, ਜਿਨ੍ਹਾਂ ਲਈ ਟਿਕਟ ਦੀ ਲੋੜ ਨਹੀਂ ਹੁੰਦੀ।

ਜ਼ਿੰਬਾਬਵੇ ਅਤੇ ਜ਼ਾਂਬੀਆ ਇਸ ਝੀਲ ਨੂੰ ਸਾਂਝਾ ਕਰਦੇ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਅਧਿਕਾਰਤ ਸਰਹੱਦ ਝੀਲ ਦੇ ਵਿਚਕਾਰੋਂ ਗੁਜ਼ਰਦੀ ਹੈ।

Share: