FIFA World Cup ਲਈ ਹਦਾਇਤਾਂ ਜਾਰੀ

FIFA World Cup ਲਈ ਹਦਾਇਤਾਂ ਜਾਰੀ

ਵਿਨੀਪੈਗ : ਕੈਨੇਡਾ ਫੀਫਾ ਵਿਸ਼ਵ ਕੱਪ ਦੇ 13 ਮੈਚਾਂ ਦੀ ਮੇਜ਼ਬਾਨੀ ਕਰੇਗਾ। ਕੈਨੇਡਾ ਵਿੱਚ ਇਸ ਟੂਰਨਾਮੈਂਟ ਦਾ ਆਨੰਦ ਮਾਣਨ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐੱਸ ਏ) ਨੇ ਫੀਫਾ ਵਰਲਡ ਕੱਪ 2026 ਦੌਰਾਨ ਕੈਨੇਡਾ ਆਉਣ ਵਾਲੇ ਪ੍ਰਸ਼ੰਸਕਾਂ, ਟੀਮਾਂ, ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਯਾਤਰਾ ਤੋਂ ਪਹਿਲਾਂ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ। ਸੀ ਬੀ ਐੱਸ ਏ ਨੇ ਸਪੱਸ਼ਟ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੀ ਟਿਕਟ ਕੈਨੇਡਾ ਵਿੱਚ ਦਾਖ਼ਲੇ ਦੀ ਗਾਰੰਟੀ ਨਹੀਂ ਹੈ। ਯਾਤਰੀਆਂ ਨੂੰ ਆਪਣੇ ਦੇਸ਼ ਅਨੁਸਾਰ ਵੀਜ਼ਾ ਜਾਂ ਹੋਰ ਦਾਖ਼ਲਾ ਸ਼ਰਤਾਂ ਪਹਿਲਾਂ ਹੀ ਜਾਂਚ ਲੈਣੀਆਂ ਚਾਹੀਦੀਆਂ ਹਨ।

ਅਸਥਾਈ ਸਿਹਤ ਨੀਤੀ ਲਾਗੂ

0 ਮਈ ਰਾਤ ਨੂੰ 11.59 ਵਜੇ (ਈਸਟਰਨ ਟਾਈਮ) ਤੋਂ 29 ਅਗਸਤ ਤੱਕ ਕੈਨੇਡਾ ਸਰਕਾਰ ਵੱਲੋਂ ਅਸਥਾਈ ਸਿਹਤ ਨੀਤੀ ਲਾਗੂ ਰਹੇਗੀ। ਇਸ ਅਨੁਸਾਰ ਕੈਨੇਡਿਆਈ ਨਾਗਰਿਕਾਂ, ਸਥਾਈ ਵਸਨੀਕਾਂ, ਇੰਡੀਅਨ ਐਕਟ ਅਧੀਨ ਰਜਿਸਟਰਡ ਵਿਅਕਤੀਆਂ ਅਤੇ ਉਹ ਵਿਦੇਸ਼ੀ ਨਾਗਰਿਕ ਜੋ ਪਿਛਲੇ 21 ਦਿਨਾਂ ਵਿੱਚ ਕਾਂਗੋ, ਯੂਗਾਂਡਾ ਜਾਂ ਦੱਖਣੀ ਸੂਡਾਨ ਵਿੱਚ ਰਹੇ ਹੋਣ, ਉਨ੍ਹਾਂ ਦੀ ਕੈਨੇਡਾ ਆਗਮਨ ’ਤੇ ਵਿਸ਼ੇਸ਼ ਸਿਹਤ ਜਾਂਚ ਕੀਤੀ ਜਾਵੇਗੀ।

Share: