Iran ਹਰਮੁਜ਼ ਜਲ ਮਾਰਗ ਛੇਤੀ ਖੋਲ੍ਹੇ: China

Iran ਹਰਮੁਜ਼ ਜਲ ਮਾਰਗ ਛੇਤੀ ਖੋਲ੍ਹੇ: China

ਪੇਈਚਿੰਗ: ਚੀਨ ਨੇ ਬੁੱਧਵਾਰ ਨੂੰ ਇਰਾਨ ਨੂੰ ਸੱਦਾ ਦਿੱਤਾ ਕਿ ਉਹ ‘ਜਿੰਨਾ ਛੇਤੀ ਹੋ ਸਕੇ’ ਹਰਮੁਜ਼ ਜਲ ਮਾਰਗ ਖੋਲ੍ਹੇੇ; ਹਾਲਾਂਕਿ ਪੇਈਚਿੰਗ ਨੇ ਪਰਮਾਣੂ ਹਥਿਆਰ ਨਾ ਵਿਕਸਤ ਕਰਨ ਦੀ ਤਹਿਰਾਨ ਦੀ ਵਚਨਬੱਧਤਾ ਦਾ ਤਾਰੀਫ਼ ਕੀਤੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅੱਜ ਆਪਣੇ ਇਰਾਨੀ ਹਮਰੁਤਬਾ ਅੱਬਾਸ ਅਰਾਗ਼ਚੀ ਨੂੰ ਮਿਲੇ। ਬੈਠਕ ਦੌਰਾਨ ਯੀ ਨੇ ਅਰਾਗ਼ਚੀ ਨੂੰ ਕਿਹਾ, ‘‘ਹਰਮੁਜ਼ ਜਲ ਮਾਰਗ ਦੇ ਮੁੱਦੇ ਬਾਰੇ ਕੌਮਾਂਤਰੀ ਭਾਈਚਾਰੇ ਦੇ ਇਕੋ ਜਿਹੇ ਸਰੋਕਾਰ ਹਨ। ਸਾਰੇ ਇਹੀ ਚਾਹੁੰਦੇ ਹਨ ਕਿ ਰਣਨੀਤਕ ਪੱਖੋਂ ਅਹਿਮ ਜਲ ਮਾਰਗ ਖੁੱਲ੍ਹੇ, ਬੇੜਿਆਂ ਦੀ ਆਵਾਜਾਈ ਬਹਾਲ ਹੋਵੇ ਤੇ ਸੁਰੱਖਿਅਤ ਨੈਵੀਗੇਸ਼ਨ ਯਕੀਨੀ ਬਣੇ। ਚੀਨ ਆਸ ਕਰਦਾ ਹੈ ਕਿ ਸਾਰੀਆਂ ਸਬੰਧਤ ਧਿਰਾਂ ਕੌਮਾਂਤਰੀ ਭਾਈਚਾਰੇ ਵੱਲੋਂ ਦਿੱਤੇ ਸੱਦੇ ਨੂੰ ਛੇਤੀ ਤੋਂ ਛੇਤੀ ਅਮਲੀ ਰੂਪ ਦੇਣਗੀਆਂ।’’ ਇਥੇ ਅਹਿਮ ਹੈ ਕਿ ਵਾਂਗ ਨੇ ਇਰਾਨ ਦੀ ਪਰਮਾਣੂ ਹਥਿਆਰ ਵਿਕਸਤ ਨਾ ਕਰਨ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਟਰੰਪ ਲਗਾਤਾਰ ਮੰਗ ਕਰਦੇ ਰਹੇ ਹਨ ਕਿ ਇਰਾਨ ਆਪਣੇ ਸੋਧੇ ਹੋਏ ਯੂਰੇਨੀਅਮ ਭੰਡਾਰ ਅਮਰੀਕਾ ਨੂੰ ਸੌਂਪ ਦੇਵੇ ਅਤੇ 20 ਸਾਲਾਂ ਤੱਕ ਪਰਮਾਣੂ ਹਥਿਆਰ ਵਿਕਸਤ ਨਾ ਕਰਨ ਦਾ ਵਾਅਦਾ ਕਰੇ। ਪੇਈਚਿੰਗ ਦੇ ਆਪਣੇ ਪਲੇਠੇ ਦੌਰੇ ’ਤੇ ਆਏ ਅਰਾਗ਼ਚੀ ਨੇ ਵਾਂਗ ਨੂੰ ਜੰਗ ਦੇ ਖ਼ਾਤਮੇ ਲਈ ਵਾਸ਼ਿੰਗਟਨ ਨਾਲ ਜਾਰੀ ਗੱਲਬਾਤ ਬਾਰੇ ਦੱਸਿਆ।

Share: