ਹੁਸ਼ਿਆਰਪੁਰ ਨਾਲ ਸਬੰਧਤ ਉੱਭਰਦੇ ਪੰਜਾਬੀ ਐੱਮ ਐੱਮ ਏ ਫਾਈਟਰ ਦੀ ਟੂਰਨਾਮੈਂਟ ਦੌਰਾਨ ਸੱਟ ਕਾਰਨ ਮੌਤ

ਹੁਸ਼ਿਆਰਪੁਰ ਨਾਲ ਸਬੰਧਤ ਉੱਭਰਦੇ ਪੰਜਾਬੀ ਐੱਮ ਐੱਮ ਏ ਫਾਈਟਰ ਦੀ ਟੂਰਨਾਮੈਂਟ ਦੌਰਾਨ ਸੱਟ ਕਾਰਨ ਮੌਤ

ਚੰਡੀਗੜ੍ਹ : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਉੱਭਰਦੇ ਮਿਕਸਡ ਮਾਰਸ਼ਲ ਆਰਟਸ (MMA) ਤੇ ਮੂਏ ਥਾਈ ਫਾਈਟਰ ਪ੍ਰਭਜੋਤ ਸਿੰਘ ਮਾਨ (25) ਦੀ ਸਪੇਨ ਵਿੱਚ ਇੱਕ ਮੁਕਾਬਲੇ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਿਗਰਾ ਨਾਲ ਸਬੰਧਤ ਪਰਵਾਸੀ ਪਰਿਵਾਰ ਦੇ ਇਸ ਨੌਜਵਾਨ ਨੇ 21 ਨਵੰਬਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ, ਜਿਸ ਦੀਆਂ ਅੰਤਿਮ ਰਸਮਾਂ ਅਤੇ ਸਸਕਾਰ 30 ਨਵੰਬਰ ਨੂੰ ਕੈਲੀਫੋਰਨੀਆ ਦੇ ਫਰਿਜ਼ਨੋ (Fresno) ਵਿਖੇ ਕੀਤਾ ਜਾਵੇਗਾ।

ਪ੍ਰਭਜੋਤ ਸਿੰਘ ਮਾਨ (25) ਦੇ 7 ਨਵੰਬਰ ਨੂੰ ਇਹ ਭਿਆਨਕ ਸੱਟ ਲੱਗੀ ਸੀ ਅਤੇ ਉਸ ਨੂੰ ਏਅਰਲਿਫਟ ਕਰਕੇ ਇੱਕ ਸਥਾਨਕ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਹ ਸ਼ਨਿੱਚਰਵਾਰ (21 ਨਵੰਬਰ) ਨੂੰ ਦਮ ਤੋੜਨ ਤੋਂ ਪਹਿਲਾਂ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਜ਼ੇਰੇ-ਇਲਾਜ ਰਿਹਾ। ਮਾਨ ਦੀਆਂ ਅੰਤਿਮ ਰਸਮਾਂ ਅਤੇ ਸਸਕਾਰ ਕੈਲੀਫੋਰਨੀਆ ਦੇ ਫਰਿਜ਼ਨੋ (Fresno) ਸਥਿਤ ਇੱਕ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ।

ਕੈਲੀਫੋਰਨੀਆ ਦੇ ਫਰਿਜ਼ਨੋ ਦਾ ਰਹਿਣ ਵਾਲਾ ਮਾਨ ਸੈਂਟਰਲ ਵੈਲੀ ਦੇ ਸਿੱਖ ਭਾਈਚਾਰੇ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਸੀ। ਮਿਕਸਡ ਮਾਰਸ਼ਲ ਆਰਟਸ (MMA) ਫਾਈਟਰ ਹੋਣ ਦੇ ਨਾਲ-ਨਾਲ ਉਹ ਇੱਕ ਮਸ਼ਹੂਰ ਭੰਗੜਾ ਕਲਾਕਾਰ ਵੀ ਸੀ।ਉਹ ਸਵੈ-ਇੱਛਾ ਨਾਲ ਸਥਾਨਕ ਨੌਜਵਾਨਾਂ ਦਾ ਮਾਰਗਦਰਸ਼ਨ ਕਰਦਾ ਸੀ ਅਤੇ ਰਵਾਇਤੀ ਭੰਗੜਾ ਨਾਚ ਸਿਖਾਉਂਦਾ ਸੀ।

ਭਾਰਤੀਆਂ, ਖ਼ਾਸ ਕਰਕੇ ਸਿੱਖ ਭਾਈਚਾਰੇ ਨੇ ਇਸ ਘਟਨਾ ’ਤੇ ਡੂੰਘੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਾਨ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਦੋਂ ਉਸ ਨੂੰ ਸਪੇਨ ਤੋਂ ਅਮਰੀਕਾ ਲਿਆਂਦਾ ਗਿਆ ਸੀ, ਤਾਂ ਉਸ ਦੇ ਇਲਾਜ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ।

Share: