ਬਹਿਰੀਨ ਮਾਮਲਾ: ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਵਾਇਰਲ ਖ਼ਬਰਾਂ ਦਾ ਖੰਡਨ; ‘ਸਤਬੀਰ ਸਿੰਘ ਨਾਮ ਦਾ ਕੋਈ ਮੁਲਾਜ਼ਮ ਨਹੀਂ’

ਬਹਿਰੀਨ ਮਾਮਲਾ: ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਵਾਇਰਲ ਖ਼ਬਰਾਂ ਦਾ ਖੰਡਨ; ‘ਸਤਬੀਰ ਸਿੰਘ ਨਾਮ ਦਾ ਕੋਈ ਮੁਲਾਜ਼ਮ ਨਹੀਂ’

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਅਜਿਹਾ ਕੋਈ ਕਰਮਚਾਰੀ ਨਹੀਂ ਹੈ, ਜਿਸ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਪੁੱਛਗਿੱਛ ਵਾਸਤੇ ਸੰਮਨ ਕੀਤਾ ਗਿਆ ਹੋਵੇ। ਸਕੱਤਰੇਤ ਦੇ ਅਧਿਕਾਰੀ ਨੇ ਆਖਿਆ ਕਿ ਕੁਝ ਪੰਜਾਬੀ ਮੀਡੀਆ ਚੈਨਲਾਂ ਵੱਲੋਂ ਇਹ ਗ਼ਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ “ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ” ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਤਲਬ ਕੀਤਾ ਗਿਆ ਹੈ। ਉਨ੍ਹਾਂ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਪ੍ਰਸਾਰਿਤ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸਕੱਤਰੇਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਸਮੇਂ ਦੌਰਾਨ ਸਕੱਤਰੇਤ ਵਿਖੇ ਸਤਬੀਰ ਸਿੰਘ ਨਾਮ ਦਾ ਨਾ ਤਾਂ ਕੋਈ ਮੁਲਾਜ਼ਮ ਹੈ ਅਤੇ ਨਾ ਹੀ ਕਦੇ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਮੀਡੀਆ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।

Share: