Australia ‘ਚ ਪਰਵਾਸ ’ਤੇ ਸਭ ਤੋਂ ਵੱਡੀ ਕਟੌਤੀ: ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਕ ਵੀਜ਼ਿਆਂ ’ਤੇ ਸ਼ਿਕੰਜਾ

Australia ‘ਚ ਪਰਵਾਸ ’ਤੇ ਸਭ ਤੋਂ ਵੱਡੀ ਕਟੌਤੀ: ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਕ ਵੀਜ਼ਿਆਂ ’ਤੇ ਸ਼ਿਕੰਜਾ

ਸਿਡਨੀ : ਨਵੇਂ ਆਵਾਸ ਨੂੰ ਘੱਟ ਕਰਨ ਦਾ ਦਬਾਅ ਆਸਟਰੇਲੀਆ ਦੀ ਲੇਬਰ ਸਰਕਾਰ ’ਤੇ ਲਗਾਤਾਰ ਪੈ ਰਿਹਾ ਹੈ। ਮੁਲਕ ਦੀ ਪਰਵਾਸ ਨੀਤੀ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਅੱਜ ਮੁੱਖ ਵਿਰੋਧੀ ਧਿਰ (ਕੋਅਲੀਸ਼ਨ) ਨੇ ਨੈੱਟ ਵਿਦੇਸ਼ੀ ਪਰਵਾਸ ਨੂੰ ਸਾਲਾਨਾ ਸਿਰਫ਼ 1 ਲੱਖ ਤੱਕ ਲਿਆਉਣ ਦਾ ਟੀਚਾ ਰੱਖਿਆ ਹੈ। ਇਹ ਮੌਜੂਦਾ ਪੱਧਰ ਦਾ ਲਗਪਗ ਇੱਕ-ਤਿਹਾਈ ਹੈ। ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਨੇ ਇਸ ਨੂੰ ‘ਆਸਟਰੇਲੀਆ ਦੇ ਇਤਿਹਾਸ ਵਿੱਚ ਪਰਵਾਸ ’ਤੇ ਸਭ ਤੋਂ ਵੱਡੀ ਕਟੌਤੀ’ ਦੱਸਿਆ ਹੈ। ਪ੍ਰਸਤਾਵ ਮੁਤਾਬਕ ਪਹਿਲੇ ਦੋ ਸਾਲ 1 ਲੱਖ ਦਾ ਟੀਚਾ ਰਹੇਗਾ, ਤੀਜੇ ਸਾਲ 1.30 ਲੱਖ ਅਤੇ ਚੌਥੇ ਸਾਲ 1.60 ਲੱਖ ਕੀਤਾ ਜਾਵੇਗਾ। ਯੋਜਨਾ ਤਹਿਤ ਚਾਰ ਸਾਲਾਂ ਵਿੱਚ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਲਗਪਗ 6.50 ਲੱਖ ਘਟਾਉਣ ਅਤੇ ਮਨੁੱਖਤਾਵਾਦੀ ਦਾਖ਼ਲਾ 20,000 ਤੋਂ ਘਟਾ ਕੇ 10,000 ਸਾਲਾਨਾ ਕਰਨ ਦੀ ਤਜਵੀਜ਼ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਨਵੀਆਂ ਪਾਬੰਦੀਆਂ ਅਤੇ 2.40 ਲੱਖ ਦੀ ਸਾਲਾਨਾ ਹੱਦ ਦਾ ਪ੍ਰਸਤਾਵ ਹੈ। ਕੋਅਲੀਸ਼ਨ ਦਾ ਕਹਿਣਾ ਹੈ ਕਿ ਉੱਚ ਹੁਨਰ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਹਾਲਾਂਕਿ ਇਸ ਵੱਡੀ ਕਟੌਤੀ ਦੇ ਵਿਆਪਕ ਆਰਥਿਕ ਪ੍ਰਭਾਵਾਂ ਦੀ ਪੂਰੀ ਮਾਡਲਿੰਗ ਅਜੇ ਜਾਰੀ ਨਹੀਂ ਕੀਤੀ ਗਈ।

ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਗ੍ਰਹਿ ਮੰਤਰੀ ਨੇ ਪਿਛਲੇ ਮਹੀਨੇ ਆਵਾਸ ਘਟਾਉਣ, ਆਰਜ਼ੀ ਵੀਜ਼ਾ, ਵਿਦਿਆਰਥੀਆਂ ਵੱਲੋਂ ਆਪਣੇ ਪਤੀ-ਪਤਨੀ, ਬੱਚੇ, ਮਾਪੇ ਆਦਿ ਨੂੰ ਵੀਜ਼ੇ ਦੇਣ ਤੋਂ ਰੋਕਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ।

Share: