BRICS Summit 2026: ਬ੍ਰਿਕਸ ਸਿਖਰ ਸੰਮੇਲਨ ਵਿੱਚ ਵੱਖ-ਵੱਖ ਮੁੱਦਿਆਂ ’ਤੇ ਹੋਵੇਗੀ ਸਕਾਰਾਤਮਕ ਗੱਲਬਾਤ: ਮੋਦੀ

BRICS Summit 2026: ਬ੍ਰਿਕਸ ਸਿਖਰ ਸੰਮੇਲਨ ਵਿੱਚ ਵੱਖ-ਵੱਖ ਮੁੱਦਿਆਂ ’ਤੇ ਹੋਵੇਗੀ ਸਕਾਰਾਤਮਕ ਗੱਲਬਾਤ: ਮੋਦੀ

ਭਾਰਤ ਵੱਲੋਂ ਵੀਕੈਂਡ ‘ਤੇ ਭਾਰਤ ਮੰਡਪਮ ਵਿਖੇ ਬ੍ਰਿਕਸ ਸੰਮੇਲਨ ਲਈ ਦੁਨੀਆ ਦੇ ਚੋਟੀ ਦੇ ਨੇਤਾਵਾਂ ਦੀ ਮੇਜ਼ਬਾਨੀ ਕਰਨ ਦੇ ਮੱਦੇਨਜ਼ਰ ਦਿੱਲੀ ਵਿੱਚ ਸਖ਼ਤ ਸੁਰੱਖਿਆ ਅਤੇ ਅਸਥਾਈ ਟਰੈਫਿਕ ਪਾਬੰਦੀਆਂ ਨਾਲ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾਂ 18ਵੇਂ ਬ੍ਰਿਕਸ ਸੰਮੇਲਨ ਲਈ ਲਗਭਗ 15,000 ਦਿੱਲੀ ਪੁਲੀਸ ਕਰਮਚਾਰੀਆਂ, 200 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਅਤੇ ਪੂਰੀ ਦਿੱਲੀ ਵਿੱਚ 500 ਤੋਂ ਵੱਧ ਸੀਸੀਟੀਵੀ ਕੈਮਰਿਆਂ ਨਾਲ ਰਾਜਧਾਨੀ ਸੁਰੱਖਿਆ ਦੇ ਮਜ਼ਬੂਤ ਘੇਰੇ ਵਿੱਚ ਹੈ। ਦਿੱਲੀ ਟਰੈਫਿਕ ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਵਿੱਚ ਕੋਈ ਸ਼ੱਟਡਾਊਨ ਨਹੀਂ ਹੋਵੇਗਾ, ਪਰ ਯਾਤਰੀਆਂ ਨੂੰ ਵੀਵੀਆਈਪੀ ਕਾਫ਼ਲਿਆਂ ਦੁਆਰਾ ਵਰਤੇ ਜਾਂਦੇ ਰੂਟਾਂ ‘ਤੇ ਅਸਥਾਈ ਤੌਰ ‘ਤੇ ਰੋਕ, ਮੋੜ ਅਤੇ ਪਾਬੰਦੀਆਂ ਦੀ ਉਮੀਦ ਕਰਨੀ ਚਾਹੀਦੀ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਸਵੇਰੇ ਸੰਮੇਲਨ ਲਈ ਦਿੱਲੀ ਪਹੁੰਚ ਗਏ, ਜਦੋਂ ਕਿ ਚੀਨ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਹਾਜ਼ਰੀ ਦੀ ਪੁਸ਼ਟੀ ਕਰ ਦਿੱਤੀ ਹੈ, ਜੋ ਸੱਤ ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ।

ਹਾਜ਼ਰ ਹੋਣ ਵਾਲੇ ਹੋਰ ਨੇਤਾਵਾਂ ਵਿੱਚ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਦੱਖਣੀ ਅਫ਼ਰੀਕੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ, ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ, ਅਤੇ ਡਬਲਯੂਐਚਓ ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਏਸਸ ਆਦਿ ਸ਼ਾਮਲ ਹਨ।

ਅਧਿਕਾਰੀਆਂ ਨੇ ਕਿਹਾ ਕਿ ਸੰਮੇਲਨ ਦੇ ਪ੍ਰਬੰਧਾਂ ਲਈ ਲਗਭਗ 4,800 ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਦਿੱਲੀ ਮਟਰੋ ਕੰਮ ਕਰਦੀ ਰਹੇਗੀ, ਹਾਲਾਂਕਿ ਸੁਰੱਖਿਆ ਵਿਚਾਰਾਂ ਕਾਰਨ ਜੇਕਰ ਲੋੜ ਪਈ ਤਾਂ ਕੁਝ ਸਟੇਸ਼ਨਾਂ ਜਾਂ ਪ੍ਰਵੇਸ਼ ਅਤੇ ਨਿਕਾਸ ਦੁਆਰਾਂ ‘ਤੇ ਅਸਥਾਈ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

Share: