ਚੰਡੀਗੜ੍ਹ : ਐਪਲ ਨੇ ਆਪਣੇ ਨਵੇਂ ਸਮਾਰਟਫੋਨਸ ਵਜੋਂ ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ ਸੀਰੀਜ਼ ਵਿੱਚ ਗਾਹਕਾਂ ਲਈ ਚਾਰ ਨਵੇਂ ਰੰਗਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਦੋਵੇਂ ਪ੍ਰੀਮੀਅਮ ਸਮਾਰਟਫੋਨ ਸੁਪਰਫਾਸਟ A20 ਪ੍ਰੋ ਪ੍ਰੋਸੈਸਰ ’ਤੇ ਕੰਮ ਕਰਨਗੇ ਜੋ ਫੋਨ ਦੀ ਸਪੀਡ ਤੇਜ਼ ਕਰਨਗੇ। ਇਸ ਤੋਂ ਇਲਾਵਾ ਐਪਲ ਦੀ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨਾਲ ਲੈਸ ਸਿਰੀ (Siri) ਵਿੱਚ ਆਨ-ਡਿਵਾਈਸ ਡਿਕਟੇਸ਼ਨ (dictation) ਦੀ ਸਮਰੱਥਾ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ, ਜਿਸ ਨਾਲ ਯੂਜ਼ਰਸ ਨੂੰ ਆਵਾਜ਼ ਰਾਹੀਂ ਕੰਮ ਕਰਨ ਵਿੱਚ ਬਹੁਤ ਆਸਾਨੀ ਹੋਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 48 ਮੈਗਾਪਿਕਸਲ ਦਾ ਬਿਲਕੁਲ ਨਵਾਂ ਮੁੱਖ ਕੈਮਰਾ ਦਿੱਤਾ ਗਿਆ ਹੈ।
ਪਾਸਪੋਰਟ ਦੇ ਆਕਾਰ ਦਾ ਫੋਲਡੇਬਲ ਫੋਨ, ਸਕਰੀਨ 7.6 ਇੰਚ ਚੌੜੀ
ਐਪਲ ਨੇ ਕੈਲੀਫੋਰਨੀਆ ਦੇ ਕੂਪਰਟੀਨੋ ਵਿਚ ਆਪਣੇ ਸਾਲਾਨਾ ਈਵੈਂਟ ਦੌਰਾਨ 1,999 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਆਪਣਾ ਪਹਿਲਾ ਫੋਲਡੇਬਲ ਫੋਨ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਮ Duo ਰੱਖਿਆ ਗਿਆ ਹੈ। ਕੰਪਨੀ ਦੇ ਇਸ ਮੁੱਖ ਉਤਪਾਦ ਵਿੱਚ ਸਾਲਾਂ ਬਾਅਦ ਸਭ ਤੋਂ ਵੱਡਾ ਅਤੇ ਅਹਿਮ ਬਦਲਾਅ ਦੇਖਣ ਨੂੰ ਮਿਲਿਆ ਹੈ। ਇਹ ਫੋਨ ਬਨਾਵਟ ਅਤੇ ਆਕਾਰ ਪੱਖੋਂ ਬਿਲਕੁਲ ਇੱਕ ਪਾਸਪੋਰਟ ਵਰਗਾ ਹੈ, ਜਿਸ ਦੇ ਕਿਨਾਰੇ ਗੋਲ ਰੱਖੇ ਗਏ ਹਨ। ਜਦੋਂ ਇਸ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਇਹ 7.6 ਇੰਚ ਦੀ ਚੌੜੀ ਸਕ੍ਰੀਨ ਵਿੱਚ ਬਦਲ ਜਾਂਦਾ ਹੈ। ਫੋਨ ਦੇ ਬੰਦ ਹੋਣ ‘ਤੇ ਇਸ ਦੇ ਬਾਹਰਵਾਰ ਇੱਕ ਛੋਟੀ ਸਿੰਗਲ ਸਕ੍ਰੀਨ ਮਿਲਦੀ ਹੈ। ਐਪਲ ਦਾ ਦਾਅਵਾ ਹੈ ਕਿ ਖੁੱਲ੍ਹਣ ਦੀ ਹਾਲਤ ਵਿੱਚ ਇਹ ਕੰਪਨੀ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ। ਇਸ ਨਵੇਂ ਫੋਲਡੇਬਲ ਫੋਨ ਵਿੱਚ ਐਪਲ ਦੀ ਆਪਣੀ ਸ਼ਕਤੀਸ਼ਾਲੀ A20 ਚਿਪ ਦੀ ਵਰਤੋਂ ਕੀਤੀ ਗਈ ਹੈ, ਜੋ ਇਸ ਦੀ ਕਾਰਗੁਜ਼ਾਰੀ ਨੂੰ ਬੇਹੱਦ ਤੇਜ਼ ਬਣਾਉਂਦੀ ਹੈ। ਇਸ ਦੇ ਨਾਲ ਹੀ ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਦੀ ਕੀਮਤ ਕ੍ਰਮਵਾਰ 1,199 ਡਾਲਰ ਅਤੇ 1,299 ਡਾਲਰ ਤੋਂ ਸ਼ੁਰੂ ਹੁੰਦੀ ਹੈ। ਐਪਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਨਵਾਂ ਅਤੇ ਅੱਪਡੇਟ ਕੀਤਾ ਗਿਆ Siri ਸਹਾਇਕ ਲਾਂਚ ਹੋਣ ਸਮੇਂ ਹੀ 300,000 ਤੋਂ ਵੱਧ ਐਪਸ ਨਾਲ ਕੰਮ ਕਰਨ ਦੇ ਸਮਰੱਥ ਹੋਵੇਗਾ। ਇਸ ਈਵੈਂਟ ਦੌਰਾਨ ਕੰਪਨੀ ਨੇ ਬਜਟ ਰੇਂਜ ਵਿੱਚ ਨਵੇਂ ਏਅਰਪੌਡਸ (AirPods) ਵੀ ਪੇਸ਼ ਕੀਤੇ ਹਨ, ਜੋ ਐਕਟਿਵ ਨੌਇਸ ਕੈਂਸਲੇਸ਼ਨ (noise cancellation) ਫੀਚਰ ਨਾਲ 129 ਡਾਲਰ ਦੀ ਸ਼ੁਰੂਆਤੀ ਕੀਮਤ ‘ਤੇ ਉਪਲਬਧ ਹੋਣਗੇ।
ਲੰਬੀ ਬੈਟਰੀ ਲਾਈਫ਼ ਅਤੇ ਅਤਿ-ਤੇਜ਼ ਸੁਪਰ ਫਾਸਟ ਚਾਰਜਿੰਗ ਤਕਨੀਕ
ਐਪਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਮ ਵਰਤੋਂ ਦੌਰਾਨ ਆਈਫੋਨ 18 ਪ੍ਰੋ ਲਗਾਤਾਰ 24 ਘੰਟੇ ਅਤੇ ਪ੍ਰੋ ਮੈਕਸ 30 ਘੰਟੇ ਤੱਕ ਆਸਾਨੀ ਨਾਲ ਚੱਲੇਗਾ। ਇਸ ਦੇ ਨਾਲ ਹੀ ਜੇਕਰ ਵੀਡੀਓ ਪਲੇਅਬੈਕ ਦੀ ਗੱਲ ਕਰੀਏ ਤਾਂ 18 ਪ੍ਰੋ ਵਿੱਚ 36 ਘੰਟੇ ਅਤੇ ਪ੍ਰੋ ਮੈਕਸ ਵਿੱਚ ਇੱਕ ਰਿਕਾਰਡ ਤੋੜ 45 ਘੰਟੇ ਤੱਕ ਦੀ ਬੈਟਰੀ ਲਾਈਫ਼ ਮਿਲੇਗੀ। ਫੋਨ ਦੀ ਚਾਰਜਿੰਗ ਨੂੰ ਲੈ ਕੇ ਵੀ ਵੱਡਾ ਅਪਡੇਟ ਸਾਹਮਣੇ ਆਇਆ ਹੈ; ਇਸ ਦੀ ਨਵੀਂ ਫਾਸਟ ਚਾਰਜਿੰਗ ਤਕਨੀਕ ਰਾਹੀਂ ਫੋਨ ਸਿਰਫ਼ 15 ਮਿੰਟਾਂ ਵਿੱਚ ਹੀ 50 ਫ਼ੀਸਦੀ ਤੱਕ ਚਾਰਜ ਹੋ ਜਾਵੇਗਾ। ਇੰਨਾ ਹੀ ਨਹੀਂ ਮਹਿਜ਼ 5 ਮਿੰਟ ਦੀ ਚਾਰਜਿੰਗ ਕਰਨ ‘ਤੇ ਵੀ ਇਸ ਉੱਤੇ 6 ਘੰਟੇ ਦਾ ਵੀਡੀਓ ਪਲੇਅਬੈਕ ਆਸਾਨੀ ਨਾਲ ਮਿਲ ਸਕੇਗਾ, ਜੋ ਯੂਜ਼ਰਸ ਦੇ ਸਮੇਂ ਦੀ ਵੱਡੀ ਬੱਚਤ ਕਰੇਗਾ।
ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਅਤੇ ਫੀਚਰਜ਼
ਕੰਪਨੀ ਪਿਛਲੇ 10 ਸਾਲਾਂ ਤੋਂ ਜਿਸ ਡਿਵਾਈਸ ‘ਤੇ ਕੰਮ ਕਰ ਰਹੀ ਸੀ, ਉਹ ਪਹਿਲਾ ਫੋਲਡੇਬਲ ਆਈਫੋਨ ਆਖਰਕਾਰ ਅੱਜ ਦੁਨੀਆ ਸਾਹਮਣੇ ਆਵੇਗਾ। ਇਸ ਵਿੱਚ 5.5 ਇੰਚ ਦੀ ਕਵਰ ਸਕ੍ਰੀਨ ਅਤੇ 7.6 ਤੋਂ 7.8 ਇੰਚ ਦੀ ਇਨਰ ਫੋਲਡੇਬਲ ਸਕ੍ਰੀਨ ਮਿਲੇਗੀ, ਜਿਸ ਨੂੰ ਖੋਲ੍ਹਣ ‘ਤੇ ਇਹ ਬਿਲਕੁਲ ਆਈਪੈਡ ਮਿਨੀ (iPad Mini) ਵਰਗਾ ਲੱਗੇਗਾ। ਪੂਰੀ ਤਰ੍ਹਾਂ ਖੁੱਲ੍ਹਣ ‘ਤੇ ਇਸ ਦੀ ਮੋਟਾਈ (thickness) ਸਿਰਫ਼ 4.5mm ਰਹੇਗੀ, ਜੋ ਇਸ ਨੂੰ ਬਹੁਤ ਹੀ ਪਤਲਾ ਅਤੇ ਆਕਰਸ਼ਕ ਬਣਾਉਂਦੀ ਹੈ। ਇਸ ਵਿੱਚ ਲੰਬੇ ਸਮੇਂ ਤੱਕ ਬੈਕਅਪ ਲਈ 5000mAh ਜਾਂ ਇਸ ਤੋਂ ਵੱਡੀ ਬੈਟਰੀ ਦਿੱਤੀ ਗਈ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਫੋਲਡੇਬਲ ਫਾਰਮ-ਫੈਕਟਰ ਵਿੱਚ ਫੇਸ ਆਈ ਡੀ (Face ID) ਦੀ ਬਜਾਏ ਟੱਚ ਆਈ ਡੀ (Touch ID) ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤੀ ਕੀਮਤ 2 ਤੋਂ 2.5 ਹਜ਼ਾਰ ਡਾਲਰ ਯਾਨੀ ਭਾਰਤੀ ਰੁਪਏ ਵਿੱਚ ਲਗਪਗ 2.20 ਲੱਖ ਤੋਂ 2.36 ਲੱਖ ਰੁਪਏ ਤੱਕ ਹੋ ਸਕਦੀ ਹੈ, ਜਦੋਂ ਕਿ ਉੱਚੀ ਸਟੋਰੇਜ ਵਾਲੇ ਮਾਡਲ ਦੀ ਕੀਮਤ 3 ਲੱਖ ਰੁਪਏ ਤੱਕ ਵੀ ਜਾ ਸਕਦੀ ਹੈ।
ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਵਿੱਚ ਵੱਡੇ ਤਕਨੀਕੀ ਬਦਲਾਅ
ਪ੍ਰੋ ਲਾਈਨਅੱਪ ਦਾ ਡਿਜ਼ਾਈਨ ਪਿਛਲੇ ਆਈਫੋਨ 17 ਪ੍ਰੋ ਵਰਗਾ ਹੀ ਐਲੂਮੀਨੀਅਮ ਬਿਲਡ ਅਤੇ ਬੈਕ ਗਲਾਸ ਨਾਲ ਆਵੇਗਾ ਪਰ ਇਸ ਦੇ ਅੰਦਰੂਨੀ ਫੀਚਰਜ਼ ਵਿੱਚ ਕਈ ਬਦਲਾਅ ਕੀਤੇ ਗਏ ਹਨ। ਸਕ੍ਰੀਨ ‘ਤੇ ਮੌਜੂਦ ਪੰਚ-ਹੋਲ ਡਾਇਨਾਮਿਕ ਆਈਲੈਂਡ ਦਾ ਸਾਈਜ਼ ਪਹਿਲਾਂ ਨਾਲੋਂ ਕਾਫ਼ੀ ਛੋਟਾ ਕਰ ਦਿੱਤਾ ਗਿਆ ਹੈ, ਜਦਕਿ ਕੈਮਰਾ 48 ਮੈਗਾਪਿਕਸਲ ਦਾ ਹੀ ਮਿਲੇਗਾ। ਫੋਨ ਵਿੱਚ ਬਿਹਤਰ ਸਪੀਡ, ਪ੍ਰਦਰਸ਼ਨ ਅਤੇ ਊਰਜਾ ਕੁਸ਼ਲਤਾ ਲਈ ਅਤਿ-ਆਧੁਨਿਕ 2-ਨੈੋਨੋਮੀਟਰ ਚਿੱਪਸੈੱਟ ਅਤੇ ਬਿਲਕੁਲ ਨਵਾਂ C2 ਮੋਡਮ ਦਿੱਤਾ ਜਾਵੇਗਾ। ਸਭ ਤੋਂ ਵੱਡਾ ਆਕਰਸ਼ਣ ਇਸ ਦਾ ਕੈਮਰਾ ਹੋਵੇਗਾ, ਕਿਉਂਕਿ ਆਈਫੋਨ 18 ਪ੍ਰੋ ਮੈਕਸ ਦੇ ਮੇਨ ਕੈਮਰੇ ਵਿੱਚ ਡੀ ਐੱਸ ਐੱਲ ਆਰ (DSLR) ਕੈਮਰਿਆਂ ਵਰਗਾ ਵੇਰੀਏਬਲ ਅਪਰਚਰ ਮਿਲ ਸਕਦਾ ਹੈ, ਜਿਸ ਨਾਲ ਘੱਟ ਰੋਸ਼ਨੀ (low-light) ਵਿੱਚ ਫੋਟੋਗ੍ਰਾਫੀ ਅਤੇ ਡੈਪਥ ਕੰਟਰੋਲ ਬੇਹੱਦ ਸ਼ਾਨਦਾਰ ਹੋ ਜਾਵੇਗਾ। ਨਵੇਂ ਮਾਡਲ ਸਿਲਵਰ ਅਤੇ ਮੈਟ ਬਲੈਕ ਤੋਂ ਇਲਾਵਾ ਖ਼ਾਸ ‘ਲਾਈਟ ਬਲਿਊ’ ਅਤੇ ‘ਚੈਰੀ’ ਰੰਗਾਂ ਵਿੱਚ ਬਾਜ਼ਾਰ ਵਿੱਚ ਉਪਲਬਧ ਹੋਣਗੇ।

