ਸਿਸਟਮ ਦੀ ਅਣਗਹਿਲੀ: ਵੈਂਟੀਲੇਟਰ ’ਚ ਹੋਏ ਧਮਾਕੇ ਨਾਲ 3 ਨਵਜੰਮੇ ਬੱਚੇ ਜ਼ਿੰਦਾ ਸੜੇ

ਸਿਸਟਮ ਦੀ ਅਣਗਹਿਲੀ: ਵੈਂਟੀਲੇਟਰ ’ਚ ਹੋਏ ਧਮਾਕੇ ਨਾਲ 3 ਨਵਜੰਮੇ ਬੱਚੇ ਜ਼ਿੰਦਾ ਸੜੇ

ਅਮਰਾਵਤੀ/ਮੁੰਬਈ: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਨਵਜੰਮੇ ਬੱਚਿਆਂ ਦੇ ਦੇਖਭਾਲ ਯੂਨਿਟ (NICU) ਵਿੱਚ ਤੜਕੇ ਅੱਗ ਲੱਗਣ ਨਾਲ ਤਿੰਨ ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਹਸਪਤਾਲ ਦੀ ਤੀਜੀ ਮੰਜਿਲ ’ਤੇ ਸਥਿਤ ਐਨਆਈਸੀਯੂ (NICU) ਵਾਰਡ ਵਿੱਚ ਸੋਮਵਾਰ ਸਵੇਰੇ ਲਗਭਗ 3:30 ਵਜੇ ਵਾਪਰਿਆ, ਜਿੱਥੇ ਇੱਕ ਵੈਂਟੀਲੇਟਰ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਗ ਫੈਲ ਗਈ। ਹਾਦਸੇ ਦੇ ਸਮੇਂ ਵਾਰਡ ਵਿੱਚ ਕੁੱਲ 39 ਨਵਜੰਮੇ ਬੱਚੇ ਇਲਾਜ ਅਧੀਨ ਸਨ। ਅੱਗ ਲੱਗਦੇ ਹੀ ਡਾਕਟਰਾਂ, ਨਰਸਾਂ ਅਤੇ ਹਸਪਤਾਲ ਦੇ ਸਟਾਫ਼ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਜ਼ਿਆਦਾਤਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ, ਤਿੰਨ ਮਾਸੂਮ ਬੱਚੇ ਅੱਗ ਦੀ ਲਪੇਟ ਵਿੱਚ ਆਉਣ ਅਤੇ ਧੂੰਏਂ ਕਾਰਨ ਦਮ ਘੁੱਟਣ ਕਰਕੇ ਜ਼ਿੰਦਗੀ ਦੀ ਜੰਗ ਹਾਰ ਗਏ। ਬਚਾਏ ਗਏ ਬੱਚਿਆਂ ਵਿੱਚੋਂ 6 ਗੰਭੀਰ ਬੱਚਿਆਂ ਨੂੰ ਅੱਗੇ ਦੇ ਇਲਾਜ ਲਈ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਅਡਮਿਟ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

Share: