ਮੁੰਬਈ : ਸੂਚਨਾ ਤਕਨਾਲੋਜੀ (ਆਈਟੀ) ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦਦਾਰੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਰਹੀ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 185.77 ਅੰਕ ਚੜ੍ਹ ਕੇ 77,400.40 ਅੰਕ ‘ਤੇ, ਜਦੋਂ ਕਿ ਐੱਨਐੱਸਈ ਨਿਫਟੀ 42.15 ਅੰਕ ਦੇ ਵਾਧੇ ਨਾਲ 24,132.60 ਅੰਕ ‘ਤੇ ਰਿਹਾ।
ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਐੱਚਸੀਐੱਲ ਟੈਕਨੋਲੋਜੀਜ਼, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟੈੱਕ ਮਹਿੰਦਰਾ, ਇਨਫੋਸਿਸ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਸਭ ਤੋਂ ਵੱਧ ਵਾਧੇ ਵਿੱਚ ਰਹੇ। ਦੂਜੇ ਪਾਸੇ ਇਟਰਨਲ, ਬਜਾਜ ਫਿਨਸਰਵ, ਐਕਸਿਸ ਬੈਂਕ ਅਤੇ ਭਾਰਤ ਇਲੈਕਟ੍ਰਾਨਿਕਸ ਦੇ ਸ਼ੇਅਰ ਨੁਕਸਾਨ ਵਿੱਚ ਰਹੇ। ਏਸ਼ੀਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ 6.31 ਫੀਸਦੀ ਡਿੱਗ ਗਿਆ। ਜਾਪਾਨ ਦਾ ਨਿੱਕੀ 225 ਅਤੇ ਚੀਨ ਦਾ ਐਸਐਸਈ ਕੰਪੋਜ਼ਿਟ ਵੀ ਨੁਕਸਾਨ ਵਿੱਚ ਰਹੇ, ਜਦੋਂ ਕਿ ਹਾਂਗਕਾਂਗ ਦਾ ਹੈਂਗਸੇਂਗ ਵਾਧੇ ਵਿੱਚ ਰਿਹਾ। ਅਮਰੀਕੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਾਧੇ ਨਾਲ ਬੰਦ ਹੋਏ ਸਨ। ਅੰਤਰਰਾਸ਼ਟਰੀ ਮਿਆਰ ਬ੍ਰੈਂਟ ਕਰੂਡ ਦਾ ਭਾਅ 0.31 ਫੀਸਦੀ ਦੀ ਗਿਰਾਵਟ ਨਾਲ 84.69 ਡਾਲਰ ਪ੍ਰਤੀ ਬੈਰਲ ‘ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫਆਈਆਈ) ਬੁੱਧਵਾਰ ਨੂੰ ਸ਼ੁੱਧ ਵਿਕਰੇਤਾ ਰਹੇ ਅਤੇ ਉਨ੍ਹਾਂ ਨੇ 735.83 ਕਰੋੜ ਰੁਪਏ ਦੇ ਸ਼ੇਅਰ ਵੇਚੇ। ਬੀਐੱਸਈ ਸੈਂਸੈਕਸ ਬੁੱਧਵਾਰ ਨੂੰ 130.49 ਅੰਕ ਅਤੇ ਐਨਐਸਈ ਨਿਫਟੀ 26.45 ਅੰਕ ਦੇ ਵਾਧੇ ਨਾਲ ਬੰਦ ਹੋਇਆ ਸੀ। ਦੂਜੇ ਪਾਸੇ ਸ਼ੁਰੂਆਤੀ ਕਾਰੋਬਾਰ ਵਿੱਚ 6 ਪੈਸੇ ਦੀ ਗਿਰਾਵਟ ਨਾਲ 96.31 ਦੇ ਪੱਧਰ ‘ਤੇ ਪਹੁੰਚਿਆ।

