ਮਾਨਸਾ: ਮਾਨਸਾ-ਬਠਿੰਡਾ ਮੁੱਖ ਮਾਰਗ ਉੱਪਰ ਸਥਿਤ ਪਿੰਡ ਮਾਈਸਰਖਾਨਾ ਲਾਗੇ ਰਾਤ ਦੇ ਸਮੇਂ ਇੱਕ ਕਾਰ, ਤੂੜੀ (ਭੂੰਗ) ਵਾਲੀ ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦਰੱਖ਼ਤ ਵਿੱਚ ਜਾ ਵੱਜੀ। ਇਸ ਭਿਆਨਕ ਹਾਦਸੇ ਵਿੱਚ Women cell ਮਾਨਸਾ ਦੀ ਇੰਚਾਰਜ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਵੇਲੇ ਮਾਨਸਾ ਵਿਖੇ ਆਪਣੀ ਡਿਊਟੀ ਨਿਭਾ ਕੇ ਕਾਰ ਰਾਹੀਂ ਆਪਣੇ ਪਿੰਡ ਮਾਈਸਰਖਾਨਾ ਪਰਤ ਰਹੇ ਸਨ। ਇੰਸਪੈਕਟਰ ਬੇਅੰਤ ਕੌਰ ਖ਼ੁਦ ਕਾਰ ਚਲਾ ਰਹੇ ਸਨ। ਪਿੰਡ ਮਾਈਸਰਖਾਨਾ ਲਾਗੇ ਉਨ੍ਹਾਂ ਦੀ ਕਾਰ ਪਹਿਲਾਂ ਅੱਗੇ ਜਾ ਰਹੀ ਟਰਾਲੀ ਵਿੱਚ ਵੱਜੀ ਅਤੇ ਫਿਰ ਸੰਤੁਲਨ ਗੁਆ ਕੇ ਦਰੱਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਇੰਸਪੈਕਟਰ ਬੇਅੰਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਬੱਚੇ (ਇੱਕ ਪੁੱਤਰ ਤੇ ਇੱਕ ਧੀ) ਹਨ ਅਤੇ ਉਨ੍ਹਾਂ ਦੇ ਪਤੀ ਖੇਤੀਬਾੜੀ ਕਰਦੇ ਹਨ। ਉਹ ਮਾਈਸਰਖਾਨਾ ਦੇ ਹੀ ਰਹਿਣ ਵਾਲੇ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Posted inMansa
Women Cell ਮਾਨਸਾ ਦੀ ਇੰਚਾਰਜ ਬੇਅੰਤ ਕੌਰ ਦੀ ਸੜਕ ਦੁਰਘਟਨਾ ਵਿੱਚ ਮੌਤ

